39.1 C
Patiāla
Thursday, April 25, 2024

ਸੰਗਰੂਰ ’ਚ ਪੰਜਾਬ ਖੱਤਰੀ ਸਭਾ ਦਾ ਸੂਬਾਈ ਇਜਲਾਸ: ਦਲਜੀਤ ਸਿੰਘ ਜ਼ਖ਼ਮੀ 5ਵੀਂ ਵਾਰ ਸੂਬਾ ਪ੍ਰਧਾਨ ਬਣੇ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 6 ਜੂਨ

ਪੰਜਾਬ ਖੱਤਰੀ ਸਭਾ ਦਾ ਸੂਬਾਈ ਇਜਲਾਸ ਇਥੇ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀਆਂ 80 ਇਕਾਈਆਂ ਨੇ ਭਾਗ ਲਿਆ। ਇਸ ਦੀ ਸ਼ੁਰੂਆਤ ਦਲਜੀਤ ਸਿੰਘ ਜ਼ਖ਼ਮੀ, ਪਵਨ ਸੋਫ਼ਤ ਮੰਡੀ ਗੋਬਿੰਦਗੜ੍ਹ, ਭਰਪੂਰ ਚੰਦ ਵੈਕਟਰ ਖੰਨਾ, ਦੀਪਕ ਕੌੜਾ ਮੋਗਾ, ਬੀਬੀ ਸਵਰਾਜ ਅੰਮ੍ਰਿਤਸਰ, ਸੰਜੀਵ ਲੇਖੀ ਭਾਦਸੋਂ ਅਤੇ ਅਮਨ ਜ਼ਖ਼ਮੀ ਵਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਸਾਰੇ ਮੈਂਬਰਾਂ ਵਲੋਂ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਤਪਾਲ ਸਤਿਅਮ ਵਲੋਂ ਮੰਚ ਸੰਚਾਲਨ ਦੌਰਾਨ ਅਮਨ ਜ਼ਖ਼ਮੀ ਵਲੋਂ ਸਭਾ ਦੇ ਸਮੂਹ ਕਾਰਜਕਾਰੀ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਕਾਰਜਕਾਰੀ ਮੈਂਬਰਾਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਭਾ ਦੀ ਚੋਣ ਦੌਰਾਨ ਦਲਜੀਤ ਸਿੰਘ ਜ਼ਖ਼ਮੀ ਨੂੰ ਪੰਜਾਬ ਖੱਤਰੀ ਸਭਾ ਦਾ ਸੂਬਾ ਪ੍ਰਧਾਨ ਬਣਾਉਣ ਲਈ ਹਾਊਸ ਵਲੋਂ ਸਰਬਸੰਤੀ ਨਾਲ ਸਮਰਥਨ ਦਿੱਤਾ ਗਿਆ ਅਤੇ ਦਲਜੀਤ ਸਿੰਘ ਜ਼ਖ਼ਮੀ ਪੰਜਵੀਂ ਵਾਰ ਪੰਜਾਬ ਖੱਤਰੀ ਸਭਾ ਦੇ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੀਨਾ ਕੋਹਲੀ ਨੂੰ ਸੂਬਾ ਪ੍ਰਧਾਨ ਇਸਤਰੀ ਵਿੰਗ, ਦੀਪਕ ਕੌੜਾ ਸੂਬਾ ਪ੍ਰਧਾਨ ਯੂਥ ਵਿੰਗ ਨਿਯੁਕਤ ਕੀਤੇ ਗਏ। ਸੂਬਾ ਪ੍ਰਧਾਨ ਦਲਜੀਤ ਸਿੰਘ ਜ਼ਖ਼ਮੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਂਬਰਾਂ ਵਲੋਂ ਦਿੱਤੀ ਗਈ, ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਪੰਜਾਬ ਖੱਤਰੀ ਸਭਾ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਮਾਜਿਕ ਬੁਰਾਈਆਂ ਨੂੰ ਖਤਮ ਕਰਨ, ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਜਾਵੇਗਾ ਅਤੇ ਖੱਤਰੀ ਸਭਾ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਕੁਮਾਰ ਰਾਵੜੀ ਅਮਰਗੜ੍ਹ, ਪਵਨ ਮਹਿਤਾ ਪਟਿਆਲਾ, ਰਾਜ ਕੁਮਾਰ ਸੋਫ਼ਤ ਬਰਨਾਲਾ, ਰਾਜੀਵ ਵਰਮਾ ਬਰਨਾਲਾ, ਦਵਿੰਦਰ ਵਰਮਾ, ਰਾਜ ਕੁਮਾਰ ਭੱਲਾ ਜਗਰਾਉਂ, ਬੀਬੀ ਸਵਰਾਜ ਅੰਮ੍ਰਿਤਸਰ, ਸੁਨੀਲ ਖੰਨਾ ਅੰਮ੍ਰਿਤਸਰ, ਦਵਿੰਦਰ ਪੁਰੀ ਸਰਹਿੰਦ, ਵਰੁਨ ਬੱਤਾ, ਨਰਿੰਦਰ ਚੋਪੜਾ, ਅਸ਼ੋਕ ਵਿੱਜ ਬਰਨਾਲਾ, ਰਾਜ ਕੁਮਾਰ ਚਾਟਨੀ ਖੰਨਾ, ਅੰਮ੍ਰਿਤ ਲਾਲ ਲਟਾਵਾ, ਵਰਿੰਦਰ ਕੌਰ ਮੋਗਾ, ਸੁਭਾਸ਼ ਸ਼ਾਹੀ, ਰਾਜਿੰਦਰ ਕਕੜੀਆ ਕੋਟਕਪੂਰਾ, ਰੁਪਿੰਦਰ ਪੁਰੀ ਸਰਹਿੰਦ, ਕੇਵਲ ਧੀਰ ਰਾਮਪੁਰਾ ਫੂਲ, ਮੁਖਤਿਆਰ ਸਿੰਘ ਬੇਦੀ ਮੁਕਤਸਰ, ਸੁਮਨ ਜ਼ਖ਼ਮੀਂ, ਪਰਵੀਨ ਮਹਿਤਾ, ਸੰਦੀਪ ਦਾਨੀਆਂ, ਮਨਮੋਹਨ ਕੌਂਸਲ ਮੰਡੀ ਗੋਬਿੰਦਗੜ੍ਹ, ਸੋਹਣ ਲਾਲ ਮੜਕਨ ਮਾਛੀਵਾੜਾ, ਵਿਨੋਦ ਕਲਸੀ ਭਦੌੜ, ਕੇਕੇ ਰਿਵਾੜੀ ਅਮਰਗੜ੍ਹ, ਰਾਏ ਚੰਦ ਧੂਰੀ, ਰਾਜੀਵ ਧੂਰੀ ਹਾਜ਼ਰ ਸਨ।





News Source link

- Advertisement -

More articles

- Advertisement -

Latest article