24.3 C
Patiāla
Thursday, April 25, 2024

ਈਸੀਏ ਗਰੁੱਪ ਵੱਲੋਂ ਸਿੱਖਿਆ ਸਲਾਹਾਕਾਰਾਂ ਲਈ ਵਰਕਸ਼ਾਪ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 4 ਜੂਨ

ਆਸਟਰੇਲੀਆ ਵਿੱਚ ਉੱਚ ਸਿੱਖਿਆ ਦੇਣ ਵਾਲੇ ਨਿੱਜੀ ਸੈਂਟਰ ‘ਐਜੂਕੇਸ਼ਨ ਸੈਂਟਰ ਆਫ ਆਸਟਰੇਲੀਆ’ (ਈਸੀਏ) ਗਰੁੱਪ ਨੇ ਬੀਤੇ ਦਿਨ ਇੱਥੇ ਵਿਦੇਸ਼ੀ ਸਿੱਖਿਆ ਬਾਰੇ ਸਲਾਹਾਕਾਰਾਂ ਨੂੰ ਪ੍ਰੇਰਨ ਅਤੇ ਸਿਖਲਾਈ ਦੇਣ ਲਈ ਵਰਕਸ਼ਾਪ ਕਰਵਾਈ। ਇਸ ਦਾ ਉਦੇਸ਼ ਆਸਟਰੇਲੀਆ ਵਿੱਚ ਅਧਿਐਨ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਭਾਰਤ ਵੱਲੋਂ ਅਰਜ਼ੀਆਂ ਭਰਨ ਸਬੰਧੀ ਮਿਲਣ ਵਾਲੀਆਂ ਗ਼ਲਤ ਜਾਣਕਾਰੀਆਂ ਬਾਰੇ ਜਾਗਰੂਕ ਕਰਨਾ ਸੀ। ਈਸੀਏ ਸਰਕਾਰੀ ਨਿਯਮਾਂ ਅਨੁਸਾਰ ਆਸਟਰੇਲੀਆ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਮਦਦ ਮੁਹੱਈਆ ਕਰਵਾਉਂਦਾ ਹੈ। ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦੇਸ਼ਾਂ ਵਿੱਚ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਵਾਲੇ ਸਿੱਖਿਆ ਸਲਾਹਾਕਾਰਾਂ ਨੇ ਹਿੱਸਾ ਲਿਆ। ਇਸ ਮੌਕੇ ਈਸੀਏ ਗਰੁੱਪ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਨਿਯਮਾਂ ਅਨੁਸਾਰ ਪੜ੍ਹਾਈ ਲਈ ਆਸਟਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਆਸਟਰੇਲੀਆ ਵਿੱਚ ਕੈਨਬਰਾ, ਸਿਡਨੀ ਹਿਲਜ਼ ਯੂਨੀਵਰਸਿਟੀ, ਵਿਕਟੋਰੀਆ ਯੂਨੀਵਰਸਿਟੀ ਸਿਡਨੀ ਅਤੇ ਬ੍ਰਿਸਬੇਨ, ਤਸਮਾਨੀਆ ਯੂਨੀਵਰਸਿਟੀ ਮੈਲਬਰਨ, ਸਵਾਈਨਬਰਨ ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ, ਏਸ਼ੀਆ ਪੈਸੇਫਿਕ ਇੰਟਰਨੈਸ਼ਨਲ ਕਾਲਜ ਸਿਡਨੀ ਆਦਿ ਸੰਸਥਾਵਾਂ ਵਿੱਚ ਅਰਜ਼ੀ ਦੇ ਸਕਦੇ ਹਨ।



News Source link

- Advertisement -

More articles

- Advertisement -

Latest article