32.9 C
Patiāla
Tuesday, April 16, 2024

ਫੇਸਬੁੱਕ ਨੇ 41 ਤੇ ਇੰਸਟਾਗ੍ਰਾਮ ਨੇ 54 ਫੀਸਦ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ

Must read


ਨਵੀਂ ਦਿੱਲੀ: ਮੈਟਾ ਦੇ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਅਪਰੈਲ ਮਹੀਨੇ ਦੌਰਾਨ ਖਾਤਾਧਾਰਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ’ਚੋਂ ਕ੍ਰਮਵਾਰ 41 ਤੇ 54 ਫੀਸਦ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਹੈ। ਕੰਪਨੀ ਵੱਲੋਂ ਜਾਰੀ ਕੀਤੀ ਗਈ ਅਪਰੈਲ 2023 ਦੀ ਰਿਪੋਰਟ ਅਨੁਸਾਰ ਫੇਸਬੁੱਕ ਨੇ ਜਿਨ੍ਹਾਂ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਹੈ, ਉਨ੍ਹਾਂ ’ਚੋਂ ਇੱਕ ਚੌਥਾਈ ਤੋਂ ਘੱਟ ਸ਼ਿਕਾਇਤਾਂ ਨੰਗੇਜ਼ ਅਤੇ ਕਾਮ ਉਕਸਾਊ ਸਮੱਗਰੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਇੰਸਟਾਗ੍ਰਾਮ ਵੱਲੋਂ ਇਸ ਸ਼੍ਰੇਣੀ ਤਹਿਤ ਇੱਕ ਤਿਹਾਈ ਤੋਂ ਘੱਟ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਗਈ ਹੈ। ਰਿਪੋਰਟ ਅਨੁਸਾਰ ਇਸ ਤੋਂ ਬਿਨਾਂ ਹੋਰ ਸ਼ਿਕਾਇਤਾਂ ‘ਮਜ਼ਾਕ ਉਡਾਉਣ ਜਾਂ ਪ੍ਰੇਸ਼ਾਨ ਕਰਨ’ (17 ਫੀਸਦ) ‘ਨਾਵਾਜਬ ਜਾਂ ਨਿਰਾਦਰ ਕਰਨ ਵਾਲੀ ਸਮੱਗਰੀ’ (18 ਫੀਸਦ) ਅਤੇ ‘ਜਾਅਲੀ ਪ੍ਰੋਫਾਈਲ’ (23 ਫੀਸਦ) ਆਦਿ ਨਾਲ ਜੁੜੀਆਂ ਹੋਈਆਂ ਹਨ। ਇਸ ਰਿਪੋਰਟ ਅਨੁਸਾਰ ਫੇਸਬੁੱਕ ’ਤੇ ਕੁਲ 8,470 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ’ਚੋਂ 2,225 ਸ਼ਿਕਾਇਤਾਂ ਦੇ ਹੱਲ ਲਈ ਖਾਤਾਧਾਰਕਾਂ ਨੂੰ ਮੌਕੇ ’ਤੇ ਹੱਲ ਕਢ ਦਿੱਤੇ ਗਏ, ਜਦਕਿ 6,245 ਸ਼ਿਕਾਇਤਾਂ ਨੂੰ ਵਿਸਥਾਰ ਨਾਲ ਵਿਚਾਰ ਕੇ ਕੁਲ 1,244 ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਗਈ। ਇਸ ਤੋਂ ਬਿਨਾਂ 1,244 ਸ਼ਿਕਾਇਤਾਂ ਅਜਿਹੀਆਂ ਹਨ, ਜਿਨ੍ਹਾਂ ਦੀ ਜਾਣਕਾਰੀ ਮੈਟਾ ਵੱਲੋਂ ਗੁਪਤ ਰੱਖੀ ਗਈ ਹੈ। ਫੇਸਬੁੱਕ ਵੱਲੋਂ ਪਾਲਸੀ ਲਾਅ ਦੀ ਉਲੰਘਣਾ ਕਰਨ ਅਤੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ  ਤਹਿਤ ਆਪਣੇ ਤੌਰ ’ਤੇ 27.7 ਲੱਖ ਲਿੰਕ ਖ਼ਤਮ ਕੀਤੇ ਗਏ ਹਨ। ਇਸ ਤੋਂ ਬਿਨਾਂ ਇੰਸਟਾਗ੍ਰਾਮ ’ਤੇ ਮਿਲੀਆਂ ਸ਼ਿਕਾਇਤਾਂ ਦੀ ਗਿਣਤੀ 9,676 ਸੀ, ਜਿਨ੍ਹਾਂ ’ਚੋਂ 5,255 ’ਤੇ ਕਾਰਵਾਈ ਕੀਤੀ ਗਈ ਹੈ ਤੇ 1,664 ਸ਼ਿਕਾਇਤਾਂ ਬਾਰੇ ਜਾਣਕਾਰੀ ਗੁਪਤ ਰੱਖੀ ਗਈ ਹੈ। ਇੰਸਟਾਗ੍ਰਾਮ ਵੱਲੋਂ ਪਾਲਸੀਲਾਂ ਦੀ ਉਲੰਘਣਾ ਤਹਿਤ 54.6 ਲੱਖ ਲਿੰਕ ਖ਼ਤਮ ਕੀਤੇ ਗਏ ਹਨ। -ਪੀਟੀਆਈ



News Source link

- Advertisement -

More articles

- Advertisement -

Latest article