29.9 C
Patiāla
Thursday, April 25, 2024

ਮਹਿਲਾ ਹਾਕੀ: ਭਾਰਤ ਨੇ ਆਸਟਰੇਲੀਆ ‘ਏ’ ਨੂੰ 2-1 ਨਾਲ ਹਰਾਇਆ

Must read


ਐਡੀਲੇਡ, 27 ਮਈ

ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਦੇ ਆਪਣੇ ਦੌਰੇ ਦੇ ਪੰਜਵੇਂ ਤੇ ਆਖ਼ਰੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਕਰੀਬੀ ਮੁਕਾਬਲੇ ਵਿੱਚ ਆਸਟਰੇਲੀਆ ‘ਏ’ ਨੂੰ 2-1 ਗੋਲਾਂ ਨਾਲ ਹਰਾ ਦਿੱਤਾ। ਭਾਰਤ ਲਈ ਨਵਨੀਤ ਕੌਰ (ਦਸਵੇਂ ਮਿੰਟ) ਅਤੇ ਦੀਪ ਗ੍ਰੇਸ ਏਕਾ (25ਵੇਂ ਮਿੰਟ) ਨੇ ਗੋਲ ਕੀਤੇ। ਆਸਟਰੇਲੀਆ ‘ਏ’ ਵੱਲੋਂ ਇੱਕਲੌਤਾ ਗੋਲ ਅਬੀਗੈਲ ਵਿਲਸਨ (22ਵੇਂ) ਨੇ ਦਾਗ਼ਿਆ। ਪਿਛਲੇ ਮੈਚ ਵਿੱਚ 3-2 ਨਾਲ ਜਿੱਤ ਦਰਜ ਕਰਨ ਵਾਲੀ ਆਸਟਰੇਲੀਆ ‘ਏ’ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਭਾਰਤੀ ਡਿਫੈਂਸ ਵਿੱਚ ਗੁਰਜੀਤ ਕੌਰ ਮੁਸਤੈਦ ਸੀ ਅਤੇ ਉਸ ਨੇ ਵਿਰੋਧੀ ਟੀਮ ਨੂੰ ਸੰਨ੍ਹ ਲਾਉਣ ਦਾ ਮੌਕਾ ਨਹੀਂ ਦਿੱਤਾ। ਭਾਰਤ ਨੇ ਇਸ ਮਗਰੋਂ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕਰ ਕੇ ਆਸਟਰੇਲੀਆ ‘ਏ’ ’ਤੇ ਦਬਾਅ ਬਣਾ ਲਿਆ। ਨਵਨੀਤ ਕੌਰ ਨੇ ਭਾਰਤ ਲਈ ਪਹਿਲਾ ਗੋਲ ਕੀਤਾ। ਆਸਟਰੇਲੀਆ ‘ਏ’ ਨੇ ਇਸ ਮਗਰੋਂ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਅਬੀਗੈਲ ਨੇ ਇਸ ਨੂੰ ਗੋਲ ਵਿੱਚ ਬਦਲਣ ’ਚ ਕੋਈ ਗ਼ਲਤੀ ਨਹੀਂ ਕੀਤੀ। ਇਸ ਮਗਰੋਂ ਭਾਰਤ ਨੇ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ’ਤੇ ਏਕਾ ਨੇ ਗੋਲ ਕਰ ਕੇ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ, ਜੋ ਅਖ਼ੀਰ ਤੱਕ ਬਰਕਰਾਰ ਰਹੀ। -ਪੀਟੀਆਈ





News Source link

- Advertisement -

More articles

- Advertisement -

Latest article