28.7 C
Patiāla
Wednesday, October 4, 2023

ਦੋ ਮਹੀਨੇ ਪਹਿਲਾਂ ਬਨੂੜ ਤੋਂ ਕੈਨੇਡਾ ਪੜ੍ਹਨ ਗਈ 23 ਸਾਲਾ ਲੜਕੀ ਦੀ ਸੜਕ ਹਾਦਸੇ ’ਚ ਮੌਤ

Must read


ਕਰਮਜੀਤ ਸਿੰਘ ਚਿੱਲਾ

ਬਨੂੜ, 27 ਮਈ

ਇਥੋਂ ਦੇ ਵਾਰਡ ਨੰਬਰ 8 ਦੀ ਵਸਨੀਕ 23 ਸਾਲਾ ਕੋਮਲਪ੍ਰੀਤ ਕੌਰ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਉਹ ਦੋ ਮਹੀਨੇ ਪਹਿਲਾਂ ਉੱਚ ਵਿਦਿਆ ਲਈ ਕੈਨੇਡਾ ਗਈ ਸੀ। ਕੈਨੇਡਾ ਦੇ ਸਮੇਂ ਮੁਤਾਬਕ ਸੁੱਕਰਵਾਰ ਸਵੇਰੇ 6.46 ਵਜੇ ਕੋਮਲਪ੍ਰੀਤ ਕੌਰ ਆਪਣੀ ਸਹੇਲੀਆਂ ਨਾਲ ਕੰਮ ’ਤੇ ਜਾ ਰਹੀ ਸੀ ਤਾਂ ਰਸਤੇ ਵਿੱਚ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸਾ ਇੰਨਾ ਜ਼ੋਰਦਾਰ ਸੀ ਕਿ ਚਾਰੇ ਗੱਡੀਆਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਹਾਦਸੇ ਦੌਰਾਨ ਕੋਮਲਪ੍ਰੀਤ ਦੀ ਗੱਡੀ ਦੀ ਖਿੜਕੀ ਖੁੱਲ੍ਹਣ ਨਾਲ ਉਹ ਸੜਕ ’ਤੇ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੂਜੀ ਗੱਡੀ ਵਿੱਚ ਸਵਾਰ ਇੱਕ ਹੋਰ ਵਿਅਕਤੀ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਕੋਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਜਦੋਂ ਉਸ ਦੇ ਘਰ ਪੁੱਜੀ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਕਿਉਂਕਿ ਢਾਈ ਮਹੀਨੇ ਪਹਿਲਾ ਹੀ ਕੋਮਲਪ੍ਰੀਤ ਦੇ ਪਿਤਾ ਜੋਧਾ ਸਿੰਘ ਦੀ ਕੈਂਸਰ  ਕਾਰਨ ਮੌਤ ਹੋਈ ਸੀ। ਆਪਣੇ ਪਿਉ ਦੇ ਭੋਗ ਬਾਅਦ ਕੋਮਲਪ੍ਰੀਤ ਤੇ ਉਸ ਦੇ ਭਰਾ ਦੀਦਾਰ ਸਿੰਘ ਪੜ੍ਹਾਈ ਲਈ ਕੈਨੇਡਾ ਗਏ ਸਨ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਨੂੰ  ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ।News Source link
#ਦ #ਮਹਨ #ਪਹਲ #ਬਨੜ #ਤ #ਕਨਡ #ਪੜਹਨ #ਗਈ #ਸਲ #ਲੜਕ #ਦ #ਸੜਕ #ਹਦਸ #ਚ #ਮਤ

- Advertisement -

More articles

- Advertisement -

Latest article