28.7 C
Patiāla
Wednesday, October 4, 2023

ਅਮਰੀਕਾ: ਦੀਵਾਲੀ ਮੌਕੇ ਛੁੱਟੀ ਐਲਾਨਣ ਸਬੰਧੀ ਬਿੱਲ ਸੰਸਦ ਵਿੱਚ ਪੇਸ਼

Must read


ਵਾਸ਼ਿੰਗਟਨ, 27 ਮਈ

ਅਮਰੀਕਾ ਦੇ ਇੱਕ ਕਾਨੂੰਨਸਾਜ਼ ਨੇ ਅਮਰੀਕੀ ਕਾਂਗਰਸ ’ਚ ਦੀਵਾਲੀ ਮੌਕੇ ਸੰਘੀ ਛੁੱਟੀ ਐਲਾਨਣ ਸਬੰਧੀ ਬਿੱਲ ਸੰਸਦ ’ਚ ਪੇਸ਼ ਕੀਤਾ ਹੈ, ਜਿਸ ਦੀ ਅਮਰੀਕਾ ਦੇ ਵੱਖ ਵੱਖ ਭਾਈਚਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਕਾਂਗਰਸ ਵੱਲੋਂ ਪਾਸ ਕੀਤੇ ਜਾਣ ਤੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਦਸਤਖ਼ਤ ਕੀਤੇ ਜਾਣ ਮਗਰੋਂ ਦੀਵਾਲੀ ਦਾ ਤਿਉਹਾਰ ਅਮਰੀਕਾ ਦੇ 12 ਸੰਘੀ ਮਾਨਤਾ ਪ੍ਰਾਪਤ ਛੁੱਟੀਆਂ ’ਚ ਸ਼ੁਮਾਰ ਹੋ ਜਾਵੇਗਾ। ਸੰਸਦ ਮੈਂਬਰ ਗਰੇਸ ਮੈਂਗ ਨੇ ਪ੍ਰਤੀਨਿਧ ਸਦਨ ’ਚ ਇਹ ਬਿੱਲ ਪੇਸ਼ ਕਰਨ ਮਗਰੋਂ ਡਿਟੀਜਲ ਸੰਮੇਲਨ ਦੌਰਾਨ ਪੱਤਰਕਾਰ ਨੂੰ ਕਿਹਾ, ‘ਦੀਵਾਲੀ ਨਿਊਯਾਰਕ ਤੇ ਅਮਰੀਕਾ ਦੇ ਅਣਗਿਣਤ ਪਰਿਵਾਰਾਂ ਤੇ ਭਾਈਚਾਰਿਆਂ ਲਈ ਸਾਲ ਦੇ ਸਭ ਤੋਂ ਅਹਿਮ ਦਿਨਾਂ ’ਚੋਂ ਇੱਕ ਹੈ।’ ਉਨ੍ਹਾਂ ਕਿਹਾ ਕਿ ਦੀਵਾਲੀ ਨੂੰ ਸੰਘੀ ਛੁੱਟੀ ਐਲਾਨੇ ਜਾਣ ਮਗਰੋਂ ਇੱਥੋਂ ਦੇ ਲੋਕਾਂ ਨੂੰ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਤਿਉਹਾਰ ਮਨਾਉਣ ਦਾ ਮੌਕਾ ਮਿਲੇਗਾ। -ਪੀਟੀਆਈ





News Source link

- Advertisement -

More articles

- Advertisement -

Latest article