23.8 C
Patiāla
Thursday, April 25, 2024

ਵਿਦੇਸ਼ੀ ਮੁਦਰਾ ਭੰਡਾਰ ਘਟਿਆ

Must read


ਮੁੰਬਈ: ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫਤੇ 6.052 ਅਰਬ ਡਾਲਰ ਤੋਂ ਘਟ ਕੇ 593.47 ਅਰਬ ਡਾਲਰ ਰਹਿ ਗਿਆ ਹੈ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਅੱਜ ਇਥੇ ਦਿੱਤੀ ਗਈ। ਇਸ ਤੋਂ ਪਿਛਲੇ ਹਫ਼ਤੇ ਵਿਦੇਸ਼ੀ ਮੁਦਰਾ ਭੰਡਾਰ 3.5 ਅਰਬ ਡਾਲਰ ਤੋਂ ਵਧ ਕੇ ਲਗਪਗ 600 ਅਰਬ ਡਾਲਰ ’ਤੇ ਪੁੱਜ ਗਿਆ ਸੀ। ਅਕਤੂਬਰ 2021 ਵਿੱਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ 645 ਅਰਬ ਡਾਲਰ ’ਤੇ ਪਹੁੰਚਿਆ ਸੀ। ਮੌਜੂਦਾ ਸਮੇਂ ਵਿਸ਼ਵ ਪੱਧਰ ’ਤੇ ਵਾਪਰਨ ਵਾਲੀਆਂ ਘਟਨਾਵਾਂ ਕਰਕੇ ਬਣੇ ਦਬਾਅ ਤਹਿਤ ਕੇਂਦਰੀ ਬੈਂਕ ਵੱਲੋਂ ਰੁਪਏ ਦੇ ਬਚਾਅ ਲਈ ਮੁਦਰਾ ਭੰਡਾਰ ਦੀ ਵਰਤੋਂ ਕਰਨ ਕਰਕੇ ਇਹ ਗਿਰਾਵਟ ਆਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article