28.7 C
Patiāla
Wednesday, October 4, 2023

ਅਮਰੀਕੀ ਰੱਖਿਆ ਮੰਤਰੀ ਦਾ ਭਾਰਤ ਦੌਰਾ ਅਗਲੇ ਹਫ਼ਤੇ

Must read


ਵਾਸ਼ਿੰਗਟਨ, 26 ਮਈ

ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਔਸਟਿਨ ਆਪਣੇ ਭਾਰਤੀ ਹਮਰੁਤਬਾ ਨੂੰ ਮਿਲਣ ਲਈ ਅਗਲੇ ਹਫ਼ਤੇ ਨਵੀਂ ਦਿੱਲੀ ਜਾਣਗੇ। ਪੈਂਟਾਗਨ ਨੇ ਇਹ ਐਲਾਨ ਕੀਤਾ ਹੈ। ਔਸਟਿਨ ਵੱਲੋਂ ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ ਅਮਰੀਕਾ ਜਾਣ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ। ਪੈਂਟਾਗਨ ਨੇ ਰੱਖਿਆ ਮੰਤਰੀ ਔਸਟਿਨ ਦੇ ਅਗਲੇ ਹਫਤੇ ਜਾਪਾਨ, ਸਿੰਗਾਪੁਰ, ਭਾਰਤ ਅਤੇ ਫਰਾਂਸ ਦੇ ਦੌਰੇ ਦਾ ਐਲਾਨ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਔਸਟਿਨ ਆਪਣੇ ਨਵੀਂ ਦਿੱਲੀ ਦੌਰੇ ਦੌਰਾਨ ਅਮਰੀਕਾ-ਭਾਰਤ ਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਲਈ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਤੇ ਹੋਰਾਂ ਨਾਲ ਮੁਲਾਕਾਤ ਕਰਨਗੇ। ਪੈਂਟਾਗਨ ਨੇ ਕਿਹਾ, ‘‘ਇਹ ਦੌਰਾ ਨਵੀਂ ਰੱਖਿਆ ਖੋਜ ਅਤੇ ਉਦਯੋਗਿਕ ਸਹਿਯੋਗ ਦੀ ਪਹਿਲ ਵਿੱਚ ਤੇਜ਼ੀ ਲਿਆਉਣ ਅਤੇ ਅਮਰੀਕਾ ਤੇ ਭਾਰਤੀ ਫੌਜਾਂ ਵਿਚਕਾਰ ਅਪਰੇਸ਼ਨਲ ਸਹਿਯੋਗ ਦੇ ਵਿਸਥਾਰ ਦੇ ਮੌਜੂਦਾ ਯਤਨਾਂ ਨੂੰ ਹੁਲਾਰਾ ਦੇਣ ਦਾ ਮੌਕਾ ਹੈ।’’ -ਪੀਟੀਆਈ

News Source link

- Advertisement -

More articles

- Advertisement -

Latest article