37.6 C
Patiāla
Tuesday, April 23, 2024

ਸ਼ਾਹੀ ਈਦਗਾਹ ਮਾਮਲੇ ’ਚ ਇਕ ਹੋਰ ਪਟੀਸ਼ਨ ਦਾਇਰ

Must read


ਮਥੁਰਾ, 24 ਮਈ

ਇਥੋਂ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਹੈ ਕਿ ਸ਼ਾਹੀ ਈਦਗਾਹ ਦੇ ਅਹਾਤੇ ਵਿੱਚ ਹਿੰਦੂ ਸ਼ਰਧਾਲੂਆਂ ਨੂੰ ਵੀ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕਾਬਿਲੇਗੌਰ ਹੈ ਕਿ ਦਾਅਵਾ ਕੀਤਾ ਜਾਂਦਾ ਹੈ ਕਿ ਜਿਸ ਥਾਂ ’ਤੇ ਈਦਗਾਹ ਦੀ ਉਸਾਰੀ ਕੀਤੀ ਗਈ ਹੈ, ਉਹ ਭਗਵਾਨ ਕ੍ਰਿਸ਼ਨ ਦੀ ਜਨਮਭੂਮੀ ਹੈ ਅਤੇ ਇਥੇ ਮੰਦਰ ਵੀ ਉਸਾਰਿਆ ਗਿਆ ਸੀ। ਅਦਾਲਤ ਵਿੱਚ ਇਹ ਪਟੀਸ਼ਨ ਦਿੱਲੀ ਵਾਸੀ ਹਰੀ ਸ਼ੰਕਰ ਜੈਨ ਨੇ ਦਾਇਰ ਕੀਤੀ ਹੈ ਜੋ ਕਿ ਸੁਪਰੀਮ ਕੋਰਟ ਵਿੱਚ ਐਡਵੋਕੇਟ ਹਨ। ਇਸ ਤਰ੍ਹਾਂ ਕ੍ਰਿਸ਼ਨ ਜਨਮਭੂਮੀ-ਈਦਗਾਹ ਕੇਸ ਦੇ ਸਬੰਧ ਵਿੱਚ ਮਥੁਰਾ ਦੀਆਂ ਵੱਖ ਵੱਖ ਅਦਾਲਤਾਂ ਵਿੱਚ ਦਾਇਰ ਪਟੀਸ਼ਨਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ। ਜ਼ਿਲ੍ਹਾ ਸਰਕਾਰੀ ਵਕੀਲ ਸੰਜੈ ਗੌੜ ਨੇ ਕਿਹਾ ਕਿ ਤਾਜ਼ਾ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ 25 ਮਈ ਨੂੰ ਹੋਵੇਗੀ। -ਪੀਟੀਆਈ



News Source link

- Advertisement -

More articles

- Advertisement -

Latest article