38.3 C
Patiāla
Thursday, June 8, 2023

ਹਮਾਇਤ ਲੈਣ ਲਈ ਠਾਕਰੇ ਨੂੰ ਮਿਲੇ ਕੇਜਰੀਵਾਲ

Must read


ਮੁੰਬਈ, 24 ਮਈ

ਮੁੱਖ ਅੰਸ਼

  • ਊਧਵ ਠਾਕਰੇ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਆਗੂ ਵੀ ਰਹੇ ਮੌਜੂਦ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਵਿਚ ਸੇਵਾਵਾਂ ਦੇ ਕੰਟਰੋਲ ਸਬੰਧੀ ਨਰਿੰਦਰ ਮੋਦੀ ਸਰਕਾਰ ਵੱਲੋਂ ਜਾਰੀ ਕੀਤਾ ਆਰਡੀਨੈਂਸ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਵਿਚ ਵਿਸ਼ਵਾਸ ਨਹੀਂ ਰੱਖਦੀ। ਇੱਥੇ ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਸੀਬੀਆਈ ਤੇ ਈਡੀ ਦੀ ਮਦਦ ਨਾਲ ਰਾਜਾਂ ਵਿਚ ਸਰਕਾਰਾਂ ਡੇਗੀਆਂ ਜਾ ਰਹੀਆਂ ਹਨ। ‘ਆਪ’ ਵੱਲੋਂ ਦਿੱਲੀ ’ਚ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਵਿੱਢੇ ਸੰਘਰਸ਼ ਲਈ ਸਮਰਥਨ ਲੈਣ ਖਾਤਰ ਅੱਜ ਕੇਜਰੀਵਾਲ ਨੇ ਠਾਕਰੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੇ ਵਾਅਦਾ ਕੀਤਾ ਹੈ ਕਿ ਜਦ ਆਰਡੀਨੈਂਸ ਬਿੱਲ ਦੇ ਰੂਪ ’ਚ ਰਾਜ ਸਭਾ ਵਿਚ ਆਵੇਗਾ ਤਾਂ ਉਹ ਦਿੱਲੀ ਦੇ ਲੋਕਾਂ ਦੀ ਹਮਾਇਤ ਕਰਨਗੇ। ਕੇਜਰੀਵਾਲ ਨੇ ਦਾਅਵਾ ਕੀਤਾ, ‘ਇਹ ਰਾਜ ਸਭਾ ਵਿਚ ਸੈਮੀਫਾਈਨਲ ਵਾਂਗ ਹੋਵੇਗਾ। ਜੇਕਰ ਬਿੱਲ ਨੂੰ ਰਾਜ ਸਭਾ ਵਿਚ ਹਾਰ ਮਿਲਦੀ ਹੈ ਤਾਂ ਮੋਦੀ ਸਰਕਾਰ 2024 ਵਿਚ ਸੱਤਾ ਵਿਚ ਨਹੀਂ ਆਏਗੀ।’ ਸ਼ਿਵ ਸੈਨਾ (ਯੂਬੀਟੀ) ਦੇ ਰਾਜ ਸਭਾ ਵਿਚ ਤਿੰਨ ਮੈਂਬਰ ਹਨ। ਠਾਕਰੇ ਨਾਲ ਮੁਲਾਕਾਤ ਦੌਰਾਨ ਅੱਜ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਰਾਘਵ ਚੱਢਾ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਵੀ ਸਨ। ਠਾਕਰੇ ਨਾਲ ਉਨ੍ਹਾਂ ਦੀ ਰਿਹਾਇਸ਼ ‘ਮਾਤੋਸ੍ਰੀ’ ’ਚ ਮੁਲਾਕਾਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਰਾਜ ਸਰਕਾਰਾਂ ਨੂੰ ਡੇਗ ਰਹੀ ਹੈ। ਉਨ੍ਹਾਂ ਪਿਛਲੇ ਸਾਲ ਮਹਾਰਾਸ਼ਟਰ ਵਿਚ ਠਾਕਰੇ ਸਰਕਾਰ ਦੇ ਡਿੱਗਣ ਦਾ ਹਵਾਲਾ ਵੀ ਦਿੱਤਾ। ਕੇਜਰੀਵਾਲ ਨੇ ਕਿਹਾ, ‘ਮੋਦੀ ਸਰਕਾਰ ਸੁਪਰੀਮ ਕੋਰਟ ਵਿਚ ਯਕੀਨ ਨਹੀਂ ਰੱਖਦੀ। ਉਹ ਸੋਚਦੇ ਹਨ ਕਿ ਸੁਪਰੀਮ ਕੋਰਟ ਸਾਡੇ ਖ਼ਿਲਾਫ਼ ਫ਼ੈਸਲਾ ਕਿਵੇਂ ਦੇ ਸਕਦਾ ਹੈ?’ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੇ ਆਰਡੀਨੈਂਸ ਰਾਹੀਂ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ ਹਨ। ਉਨ੍ਹਾਂ ਕਿਹਾ, ‘ਲੋਕਤੰਤਰ ਵਿਚ ਤਾਕਤ ਚੁਣੀ ਹੋਈ ਸਰਕਾਰ ਹੱਥ ਹੋਣੀ ਚਾਹੀਦੀ ਹੈ ਕਿਉਂਕਿ ਇਹੀ ਲੋਕਾਂ ਨੂੰ ਜਵਾਬਦੇਹ ਹੈ।’ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਨਾ ਤਾਂ ਲੋਕਤੰਤਰ ਵਿਚ ਵਿਸ਼ਵਾਸ ਰੱਖਦੀ ਹੈ ਤੇ ਨਾ ਹੀ ਸੁਪਰੀਮ ਕੋਰਟ ਵਿਚ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਕੇਜਰੀਵਾਲ ਨੇ ਕਿਹਾ, ‘ਉਹ ਬਹੁਤ ਹੰਕਾਰੀ ਹੋ ਗਏ ਹਨ। ਐਨਾ ਹੰਕਾਰੀ ਤੇ ਸੁਆਰਥੀ ਵਿਅਕਤੀ ਦੇਸ਼ ਨਹੀਂ ਚਲਾ ਸਕਦਾ। ਇਹ ਲੜਾਈ ਸਿਰਫ਼ ਦਿੱਲੀ ਲਈ ਨਹੀਂ ਹੈ, ਪਰ ਲੋਕਤੰਤਰ, ਸੰਵਿਧਾਨ ਤੇ ਸੰਘਵਾਦ ਲਈ ਹੈ।’ ਕੇਜਰੀਵਾਲ ਨੇ ਨਾਲ ਹੀ ਕਿਹਾ ਕਿ ਭਾਜਪਾ ਦੇ ਆਗੂ ਤੇ ਮੰਤਰੀ ਜੱਜਾਂ ਪ੍ਰਤੀ ਵੀ ਮਾੜੀ ਸ਼ਬਦਾਵਲੀ ਵਰਤਦੇ ਹਨ। ਉਨ੍ਹਾਂ ਖ਼ਿਲਾਫ਼ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਦੇਸ਼-ਵਿਰੋਧੀ ਦੱਸ ਰਹੇ ਹਨ। -ਪੀਟੀਆਈ

ਊਧਵ ਠਾਕਰੇ ਵੱਲੋਂ ‘ਆਪ’ ਆਗੂ ਨੂੰ ਸਮਰਥਨ ਦਾ ਭਰੋਸਾ

ਭਾਜਪਾ ਦੀ ਤਿੱਖੀ ਆਲੋਚਨਾ ਕਰਦਿਆਂ ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਕਿ ਉਹ ਉਨ੍ਹਾਂ ਤਾਕਤਾਂ ਨੂੰ ਹਰਾਉਣ ਲਈ ਇਕੱਠੇ ਹੋਏ ਹਨ ਜੋ ਲੋਕਤੰਤਰ ਦੇ ਖ਼ਿਲਾਫ਼ ਹਨ। ‘ਆਪ’ ਆਗੂ ਦੀ ਹਮਾਇਤ ਕਰਦਿਆਂ ਠਾਕਰੇ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਹੁਕਮ ਲੋਕਤੰਤਰ ਲਈ ਮਹੱਤਵਪੂਰਨ ਹੈ। ਠਾਕਰੇ ਨੇ ਕਿਹਾ, ‘ਅਸੀਂ ਲੋਕਤੰਤਰ ਲਈ ਇਕੱਠੇ ਹੋ ਰਹੇ ਹਾਂ, ਜੇ ਇਸ ਵਾਰ ਗੱਡੀ ਨਿਕਲ ਗਈ ਤਾਂ ਦੇਸ਼ ਵਿਚ ਕੋਈ ਲੋਕਤੰਤਰ ਨਹੀਂ ਬਚੇਗਾ। ਅਸੀਂ ਮੁਲਕ ਤੇ ਸੰਵਿਧਾਨ ਨੂੰ ਬਚਾਉਣ ਲਈ ਇਕਜੁੱਟ ਹੋਏ ਹਾਂ।’ -ਪੀਟੀਆਈ

ਭਗਵੰਤ ਮਾਨ ਨੇ ਭਾਜਪਾ ’ਤੇ ਸੇਧਿਆ ਨਿਸ਼ਾਨਾ

ਮੁੰਬਈ: ਅਰਵਿੰਦ ਕੇਜਰੀਵਾਲ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਖ਼ਤਰੇ ਵਿਚ ਹੈ ਕਿਉਂਕਿ ਕੁਝ ਚੋਣਵੇਂ ਵਿਅਕਤੀ, ਲੋਕਾਂ ਵੱਲੋਂ ਚੁਣੇ ਹੋਏ ਪ੍ਰਤੀਨਿਧੀਆਂ ਦੀ ਥਾਂ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਰਾਜ ਭਵਨ ਭਾਜਪਾ ਦੇ ਮੁੱਖ ਦਫ਼ਤਰ ਬਣ ਗਏ ਹਨ ਤੇ ਰਾਜਪਾਲ ਸਟਾਰ ਪ੍ਰਚਾਰਕ ਬਣੇ ਹੋਏ ਹਨ।’ ਜ਼ਿਕਰਯੋਗ ਹੈ ਕਿ ਮੰਗਲਵਾਰ ਕੇਜਰੀਵਾਲ, ਮਾਨ ਤੇ ਹੋਰ ‘ਆਪ’ ਆਗੂਆਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ ਵਿਚ ਮੁਲਾਕਾਤ ਕੀਤੀ ਸੀ ਤੇ ਆਰਡੀਨੈਂਸ ਖ਼ਿਲਾਫ਼ ਸੰਘਰਸ਼ ਵਿਚ ਉਨ੍ਹਾਂ ਦਾ ਸਮਰਥਨ ਮੰਗਿਆ ਸੀ। -ਪੀਟੀਆਈ

ਭਾਰਦਵਾਜ ਦੇ ਬਿਆਨ ’ਤੇ ਕਾਂਗਰਸ ਦੀ ਤਿੱਖੀ ਪ੍ਰਤੀਕਿਰਿਆ

ਨਵੀਂ ਦਿੱਲੀ: ਕਾਂਗਰਸ ਆਗੂ ਅਜੈ ਮਾਕਨ ਵੱਲੋਂ ਆਰਡੀਨੈਂਸ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਦੇਣ ਦਾ ਵਿਰੋਧ ਕਰਨ ’ਤੇ ‘ਆਪ’ ਆਗੂ ਸੌਰਭ ਭਾਰਦਵਾਜ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਭਵਿੱਖ ’ਚ ਕਰਨਾਟਕ ਤੇ ਹੋਰਾਂ ਸੂਬਿਆਂ ਵਿਚ ਵੀ ਅਜਿਹਾ ਆਰਡੀਨੈਂਸ ਲਿਆ ਸਕਦੀ ਹੈ। ‘ਆਪ’ ਆਗੂ ਦੇ ਬਿਆਨ ’ਤੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਕੇਂਦਰ ਹੋਰਨਾਂ ਸੂਬਿਆਂ ਵਿਚ ਅਜਿਹਾ ਆਰਡੀਨੈਂਸ ਨਹੀਂ ਲਿਆ ਸਕਦੀ ਕਿਉਂਕਿ ਰਾਜ ਸਰਕਾਰਾਂ ਦੇ ਕਾਨੂੰਨ ਤੇ ਤਾਕਤਾਂ ਸੰਵਿਧਾਨ ਵਿਚ ‘ਸਪੱਸ਼ਟ ਤੌਰ ਉਤੇ ਦਰਜ ਹਨ। ਇਹ ਆਰਡੀਨੈਂਸ ਉਸ ਇਲਾਕੇ ਨਾਲ ਸਬੰਧਤ ਹੈ ਜਿੱਥੇ ਰਾਇ ਵਿਚ ਫ਼ਰਕ ਹੈ। -ਪੀਟੀਆਈNews Source link

- Advertisement -

More articles

- Advertisement -

Latest article