25.7 C
Patiāla
Thursday, March 28, 2024

ਇੰਟਰ-ਪੋਲੀਟੈਕਨਿਕ ਖੇਡਾਂ: ਐਸਆਰਐਸ ਕਾਲਜ ਲੜਕੀਆਂ ਨੇ ਜਿੱਤਿਆ ਸੋਨਾ

Must read


ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਮਾਰਚ

ਪੰਜਾਬ ਟੈਕਨੀਕਲ ਸਪੋਰਟਸ ਇੰਸਟੀਚਿਊਟ ਵੱਲੋਂ ਕਰਵਾਈਆਂ ਪੰਜਾਬ ਇੰਟਰ ਪੋਲੀਟੈਕਨਿਕ ਖੇਡਾਂ ਦੇ ਆਖਰੀ ਦਿਨ ਲੁਧਿਆਣਾ ਦੇ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਨੇ ਕਬੱਡੀ, ਖੋ-ਖੋ ਅਤੇ ਹੈਂਡਬਾਲ ਵਿੱਚ ਸੋਨੇ ਦੇ ਤਗਮੇ ਹਾਸਲ ਕੀਤੇ। ਕਾਲਜ ਦੇ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਕਬੱਡੀ ਦੇ ਮੈਚ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਲੁਧਿਆਣਾ ਦੀ ਟੀਮ ਨੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਜਲੰਧਰ ਨੂੰ 20 ਅੰਕਾਂ ਦੇ ਫਰਕ ਨਾਲ ਹਰਾਇਆ। ਲੁਧਿਆਣਾ ਦੀ ਟੀਮ ਨੇ 36 ਅੰਕ ਬਣਾਏ ਸਨ ਜਦਕਿ ਜਲੰਧਰ ਦੀ ਟੀਮ 16 ਅੰਕ ਹੀ ਪ੍ਰਾਪਤ ਕਰ ਸਕੀ।

ਕਬੱਡੀ ਦੇ ਲੀਗ ਮੁਕਾਬਲੇ ’ਚ ਦੂਜੇ ਸਥਾਨ ਲਈ ਪਟਿਆਲਾ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੁਕਾਬਲੇ ਵਿੱਚ ਪਟਿਆਲਾ ਦੀ ਟੀਮ 15 ਅੰਕਾਂ ਨਾਲ ਜੇਤੂ ਰਹੀ ਜਦਕਿ ਤੀਜਾ ਸਥਾਨ ਜਲੰਧਰ ਦੀ ਟੀਮ ਨੂੰ ਮਿਲਿਆ। ਇਸੇ ਤਰ੍ਹਾਂ ਖੋ-ਖੋ ਵਿੱਚ ਲੁਧਿਆਣਾ ਨੇ ਅੰਮ੍ਰਿਤਸਰ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਇੰਟਰ ਪੋਲੀਟੈਕਨਿਕ ਦੇ ਪੰਜਾਬ ਵਿੱਚ ਹੋਏ ਮੁਕਾਬਲੇ ਵਿੱਚੋਂ ਵੀ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਲੁਧਿਆਣਾ ਦੀ ਟੀਮ ਨੇ ਹੈਂਡਬਾਲ ਵਿੱਚ ਸੋਨੇ ਦਾ ਤਗਮਾ ਜਿੱਤਿਆ ਜਦਕਿ ਬਾਸਕਟਬਾਲ ਵਿੱਚ ਕਾਂਸੀ ਦੇ ਤਗਮੇ ’ਤੇ ਕਬਜ਼ਾ ਕੀਤਾ। ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਪ੍ਰਿੰਸੀਪਲ ਮਹਿੰਦਰਪਾਲ ਸਿੰਘ ਨੇ ਸਾਰੀਆਂ ਟੀਮਾਂ ਦੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਹਨਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਈਸੀਈ ਵਿਭਾਗ ਮੁਖੀ ਸੁਖਵਿੰਦਰਪਾਲ ਸਿੰਘ, ਸਪੋਰਟਸ ਅਫਸਰ ਪ੍ਰੋ. ਲਖਵੀਰ ਸਿੰਘ, ਸਮੂਹ ਟੀਮਾਂ ਦੇ ਇੰਚਾਰਜਾਂ, ਵਿਭਾਗੀ ਮੁਖੀਆਂ ਅਤੇ ਸਮੁੱਚੇ ਸਟਾਫ ਨੇ ਅਹਿਮ ਭੂਮਿਕਾ ਨਿਭਾਈ।





News Source link

- Advertisement -

More articles

- Advertisement -

Latest article