36.9 C
Patiāla
Friday, March 29, 2024

ਸਰਹਿੰਦ ਫੀਡਰ ਵਿੱਚ 100 ਫੁੱਟ ਚੌੜਾ ਪਾੜ ਪਿਆ

Must read


ਪੱਤਰ ਪ੍ਰੇਰਕ

ਫ਼ਰੀਦਕੋਟ, 26 ਮਾਰਚ

ਸਰਹਿੰਦ ਫੀਡਰ ਵਿੱਚ ਅੱਜ ਦੇਰ ਸ਼ਾਮ ਕਰੀਬ 100 ਫੁੱਟ ਚੌੜਾ ਪਾੜ ਪੈਣ ਕਾਰਨ ਸਰਹਿੰਦ ਫੀਡਰ ਦਾ ਪਾਣੀ ਰਾਜਸਥਾਨ ਫੀਡਰ ਵਿੱਚ ਜਾ ਵੜਿਆ ਹੈ। ਇਹ ਘਟਨਾ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਵਿਚਲੀ ਪਟੜੀ ਖੁਰਨ ਕਾਰਨ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਫੀਡਰ ਦਾ ਪਾਣੀ ਦੋ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਰਾਜਸਥਾਨ ਫੀਡਰ ਖਾਲੀ ਹੋਣ ਕਾਰਨ ਸਰਹਿੰਦ ਨਹਿਰ ਦੀ ਪਟੜੀ ਪਾਣੀ ਦੇ ਤੇਜ਼ ਵਹਾਅ ਕਾਰਨ ਖੁਰ ਗਈ ਹੈ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਇਸ ਘਟਨਾ ਦਾ ਜਾਇਜ਼ਾ ਲੈ ਰਹੇ ਹਨ ਅਤੇ ਨਹਿਰ ਵਿੱਚ ਪਾੜ ਪੈਣ ਨਾਲ ਫਿਲਹਾਲ ਕਿਸੇ ਵੀ ਤਰ੍ਹਾਂ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇਹ ਪਾੜ ਪੈਣ ਤੋਂ ਬਾਅਦ ਨਹਿਰੀ ਵਿਭਾਗ ਨੇ ਸਰਹਿੰਦ ਫੀਡਰ ਦਾ ਪਾਣੀ ਵੀ ਹਰੀਕੇ ਪੱਤਣ ਤੋਂ ਬੰਦ ਕਰ ਦਿੱਤਾ ਹੈ। 





News Source link

- Advertisement -

More articles

- Advertisement -

Latest article