15.3 C
Patiāla
Sunday, November 16, 2025

ਐਕਸ-ਰੇਅ ਮਸ਼ੀਨਾਂ ਦੀ ਦਰਾਮਦ ’ਤੇ ਕਸਟਮ ਡਿਊਟੀ ਵਧਾ ਕੇ 15 ਫੀਸਦ ਕੀਤੀ

Must read


ਨਵੀਂ ਦਿੱਲੀ: ਸਰਕਾਰ ਨੇ ਐਕਸ-ਰੇਅ ਮਸ਼ੀਨਾਂ ਅਤੇ ਨਾਨ-ਪੋਰਟੇਬਲ ਐਕਸ-ਰੇਅ ਜੈਨਰੇਟਰਜ਼ ਦੀ ਦਰਾਮਦ ’ਤੇ ਕਸਟਮ ਡਿਊਟੀ ਵਧਾ ਕੇ 15 ਫ਼ੀਸਦੀ ਕਰ ਦਿੱਤੀ ਹੈ। ਇਹ ਵਾਧਾ ਪਹਿਲੀ ਅਪਰੈਲ ਤੋਂ ਲਾਗੂ ਹੋਵੇਗਾ। ਮੌਜੂਦਾ ਸਮੇਂ ਐਕਸ-ਰੇਅ ਮਸ਼ੀਨਾਂ ਅਤੇ ਨਾਨ-ਪੋਰਟੇਬਲ ਐਕਸ-ਰੇਅ ਜੈਨਰੇਟਰਾਂ ਅਤੇ ਹੋਰ ਸਾਮਾਨ ’ਤੇ ਦਰਾਮਦ ਦਰ 10 ਫ਼ੀਸਦੀ ਵਸੂਲੀ ਜਾਂਦੀ ਹੈ। ਕਸਟਮ ਡਿਊਟੀ ਦੀਆਂ ਦਰਾਂ ਵਿੱਚ ਬਦਲਾਅ ਲੋਕ ਸਭਾ ਵਿੱਚ ਸ਼ੁੱਕਰਵਾਰ ਨੂੰ ਪਾਸ ਕੀਤੇ ਗਏ ਵਿੱਤ ਬਿੱਲ 2023 ਵਿੱਚ ਸੋਧ ਤਹਿਤ ਕੀਤਾ ਗਿਆ ਹੈ। ਇਹ ਸੋਧਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਏਐੱਮਆਰਜੀ ਐਂਡ ਐਸੋਸੀਏਟਸ ਦੇ ਸੀਨੀਅਰ ਭਾਗੀਦਾਰ ਰਜਤ ਮੋਹਨ ਨੇ ਕਿਹਾ ਕਿ ਇਸ ਦਾ ਉਦੇਸ਼ ਦੇਸ਼ ਵਿੱਚ ਨਿਰਮਾਣ ਦੀਆਂ ਅੜਚਨਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ, ‘‘ਇਸ ਨਾਲ ‘ਮੇਕ ਇਨ ਇੰਡੀਆ’ ਨੂੰ ਹੁਲਾਰਾ ਮਿਲੇਗਾ ਅਤੇ ਦਰਾਮਦ ’ਤੇ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇਗਾ।’’ -ਪੀਟੀਆਈ



News Source link

- Advertisement -

More articles

- Advertisement -

Latest article