24 C
Patiāla
Friday, March 29, 2024

ਆਈਐੱਸਐੱਸਐੱਫ ਵਿਸ਼ਵ ਕੱਪ: ਮਨੂ ਭਾਕਰ ਨੂੰ ਕਾਂਸੀ ਦਾ ਤਗ਼ਮਾ

Must read


ਭੋਪਾਲ: ਓਲੰਪੀਅਨ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਆਈਐੱਸਐੱਸਐੱਫ ਪਿਸਟਲ/ਰਾਈਫਲ ਵਿਸ਼ਵ ਕੱਪ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਨਾਲ ਭਾਰਤ ਨੇ ਇੱਕ ਸੋਨ ਤਗ਼ਮੇ ਸਮੇਤ ਸੱਤ ਤਗ਼ਮੇ ਜਿੱਤੇ ਹਨ। ਕਈ ਤਗ਼ਮੇ ਜਿੱਤ ਚੁੱਕੀ ਭਾਕਰ ਨੇ ਪ੍ਰੀਸਿਜ਼ਨ ਰਾਊਂਡ ਵਿੱਚ 290 ਅੰਕ ਹਾਸਲ ਕੀਤੇ ਸਨ ਅਤੇ ਦੂਜੇ ਦਿਨ ਅੱਜ ਉਹ ਰੈਪਿਡ ਰਾਊਂਡ ਵਿੱਚ ਦਾਖ਼ਲ ਹੋਈ। ਰੈਪਿਡ ਰਾਊਂਡ ਵਿੱਚ ਉਸ ਨੇ 98, 99 ਅਤੇ 97 ਦੀਆਂ ਤਿੰਨ ਸ਼ਾਨਦਾਰ ਸੀਰੀਜ਼ ਨਾਲ ਕੁੱਲ 294 ਅੰਕ ਹਾਸਲ ਕੀਤੇ, ਜਿਸ ਸਦਕਾ ਉਹ ਤੀਜੇ ਸਥਾਨ ਨਾਲ ਰੈਂਕਿੰਗ ਰਾਊਂਡ ਵਿੱਚ ਪਹੁੰਚੀ। ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਰੈਪਿਡ ਰਾਊਂਡ ਵਿੱਚ 289 ਅੰਕਾਂ ਨਾਲ ਕੁੱਲ 581 ਅੰਕ (ਪ੍ਰੀਸਿਜ਼ਨ ਵਿੱਚ 292) ਨਾਲ ਅੱਠਵੇਂ ਸਥਾਨ ’ਤੇ ਰਹਿੰਦਿਆਂ ਰੈਂਕਿੰਗ ਰਾਊਂਡ ਵਿੱਚ ਜਗ੍ਹਾ ਬਣਾਈ। ਰੈਂਕਿੰਗ ਰਾਊਂਡ ਦੇ ਪਹਿਲੇ ਮੈਚ ਵਿੱਚ ਭਾਕਰ ਨੇ ਕੁੱਲ 14 ਅੰਕਾਂ ਨਾਲ ਤੀਜੇ ਕੁਆਲੀਫਾਇਰ ਵਜੋਂ ਜਰਮਨੀ ਦੀ ਡੋਰੀਨ ਵੈਨੇਕੰਪ (14 ਅੰਕ) ਨਾਲ ਤਗ਼ਮਿਆਂ ਦੀ ਦੌੜ ਲਈ ਕੁਆਲੀਫਾਈ ਕੀਤਾ। ਈਸ਼ਾ ਇਸ ਗੇੜ ’ਚੋਂ ਬਾਹਰ ਹੋ ਗਈ। ਰੈਂਕਿੰਗ ਮੈਚ 2 ਵਿੱਚ ਦੋ ਨਿਸ਼ਾਨੇਬਾਜ਼ ਚੀਨ ਦੀ ਜ਼ਿਯੂ ਡੂ ਅਤੇ ਯਾਕਸ਼ੁਆਨ ਸ਼ਿਓਂਗ ਨੇ 12-12 ਅੰਕਾਂ ਨਾਲ ਕੁਆਲੀਫਾਈ ਕੀਤਾ। ਤਗ਼ਮਾ ਰਾਊਂਡ ਵਿੱਚ ਭਾਕਰ (20 ਅੰਕ) ਡੋਰੀਨ (30 ਅੰਕ) ਅਤੇ ਚੀਨ ਦੀ ਜ਼ਿਯੂ ਡੂ (29 ਅੰਕ) ਨੂੰ ਚੁਣੌਤੀ ਨਹੀਂ ਦੇ ਸਕੀ, ਜਿਨ੍ਹਾਂ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ। -ਪੀਟੀਆਈ





News Source link

- Advertisement -

More articles

- Advertisement -

Latest article