35.3 C
Patiāla
Sunday, May 28, 2023

ਪੱਛਮੀ ਬੰਗਾਲ: ਬੱਸ ਤੇ ਟੈਂਕਰ ਦੀ ਟੱਕਰ ਵਿੱਚ 27 ਜ਼ਖਮੀ

Must read


ਮੇਦਨੀਪੁਰ, 26 ਮਾਰਚ

ਪੂਰਬੀ ਮੇਦਨੀਪੁਰ ਵਿੱਚ ਇੱਕ ਬੱਸ ਅੱਜ ਤੇਲ ਟੈਂਕਰ ਨਾਲ ਟਕਰਾ ਗਈ ਜਿਸ ਕਾਰਨ 27 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਟੋਮਲੁਕ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੇ 12 ਯਾਤਰੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਜਦਕਿ 15 ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜੋ ਜ਼ੇਰੇ ਇਲਾਜ ਹਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਐਸਬੀਐਸਟੀਸੀ (ਦੱਖਣੀ ਬੰਗਾਲ ਰਾਜ ਟਰਾਂਸਪੋਰਟ ਕਾਰਪੋਰੇਸ਼ਨ) ਦੀ ਬੱਸ ਹਾਈਵੇਅ ’ਤੇ ਰਾਮਤਰਕ ਨੇੜੇ ਇੱਕ ਕਰਾਸਿੰਗ ’ਤੇ ਰੁਕੀ ਹੋਈ ਸੀ ਕਿ ਤੇਜ਼ ਰਫਤਾਰ ਨਾਲ ਆ ਰਿਹਾ ਤੇਲ ਟੈਂਕਰ ਸੰਤੁਲਨ ਵਿਗੜਨ ਕਾਰਨ ਬੱਸ ਦੇ ਪਿਛਲੇ ਹਿੱਸੇ ਵਿੱਚ ਜਾ ਟਕਰਾਇਆ।



News Source link

- Advertisement -

More articles

- Advertisement -

Latest article