35.3 C
Patiāla
Sunday, May 28, 2023

ਪੁਲੀਸ ਨੇ 48 ਘੰਟਿਆਂ ਵਿੱਚ ਛੁਡਵਾਈ ਐਨਆਰਆਈ ਪਰਿਵਾਰ ਦੀ ਢਾਈ ਸਾਲਾਂ ਤੋਂ ਦੱਬੀ ਕੋਠੀ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 26 ਮਾਰਚ

ਇੱਥੋਂ ਦੀ ਸੇਵਕ ਕਲੋਨੀ ਵਿਚ ਇਕ ਐਨਆਰਆਈ ਪਰਿਵਾਰ ਦੀ ਕੋਠੀ ਉਪਰ ਢਾਈ ਸਾਲਾਂ ਤੋਂ ਕੀਤਾ ਗਿਆ ਨਾਜਾਇਜ਼ ਕਬਜ਼ਾ ਸਰਕਾਰ ਦੇ ਦਖਲ ਨਾਲ ਪੁਲੀਸ ਨੇ 48 ਘੰਟਿਆਂ ਵਿੱਚ ਛੁਡਵਾ ਲਿਆ। ਇਹ ਕੋਠੀ ਕੈਨੇਡਾ ਵਿੱਚ ਚਾਰ ਵਾਰ ਸੰਸਦ ਮੈਂਬਰ ਰਹੇ ਨੀਨਾ ਗਰੇਵਾਲ ਦੇ ਪਰਿਵਾਰ ਦੀ ਹੈ। ਉਹ ਕੈਨੇਡਾ ਵਿਚ ਸੰਸਦ ਮੈਂਬਰ ਬਣਨ ਵਾਲੇ ਪਹਿਲੀ ਮਹਿਲਾ ਸਿੱਖ ਹਨ ਜਿਨ੍ਹਾਂ ਦੇ ਪਤੀ ਗੁਰਵੰਤ ਸਿੰਘ ਗਰੇਵਾਲ ਵੀ ਕੈਨੇਡਾ ਵਿੱਚ ਹੀ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ। ਇਹ ਕੋਠੀ ਮੁੜ ਪਰਿਵਾਰ ਦੇ ਹਵਾਲੇ ਕਰਨ ਲਈ ਪੰਜਾਬ ਦੇ ਪਰਵਾਸੀ ਭਾਰਤੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਥੇ ਪੁੱਜੇ ਹੋਏ ਹਨ। ਉਧਰ ਕੋਠੀ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਹੇਠ ਸਬੰਧਤ ਵਿਅਕਤੀਆਂ ਖਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਕੇਸ ਦਰਜ ਕਰ ਲਿਆ ਗਿਆ ਹੈ।





News Source link

- Advertisement -

More articles

- Advertisement -

Latest article