35.4 C
Patiāla
Saturday, April 20, 2024

ਸਾਲ 2025 ਤੱਕ ਟੀਬੀ ਖ਼ਤਮ ਕਰਨ ਦੇ ਟੀਚੇ ’ਤੇ ਕੰਮ ਕਰ ਰਿਹੈ ਭਾਰਤ: ਮੋਦੀ

Must read


ਵਾਰਾਣਸੀ, 24 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਟੀਬੀ ਦੇ ਖਾਤਮੇ ਲਈ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਦੀ ‘ਵਾਸੂਦੇਵ ਕੁਟੁੰਬਕਮ’ ਵਿਚਾਰਧਾਰਾ ਆਧੁਨਿਕ ਸੰਸਾਰ ਨੂੰ ਸੰਪੂਰਨ ਦ੍ਰਿਸ਼ਟੀਕੋਟ ਅਤੇ ਹੱਲ ਦੇ ਰਹੀ ਹੈ ਅਤੇ ਦੇਸ਼ ਸਾਲ 2025 ਤੱਕ ਟੀਬੀ ਖ਼ਤਮ ਕਰਨ ਦੇ ਟੀਚੇ ’ਤੇ ਕੰਮ ਕਰ ਰਿਹਾ ਹੈ। ਵਿਸ਼ਵ ਟੀਬੀ ਦਿਵਸ ਮੌਕੇ ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਣਸੀ ਦੇ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿੱਚ ‘ਇੱਕ ਵਰਲਡ ਟੀਬੀ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਦੀ ਤਸਵੀਰ ‘ਵਾਸੁਦੇਵ ਕੁਟੁੰਬਕਮ’ (ਪੂਰੀ ਦੁਨੀਆ ਇੱਕ ਪਰਿਵਾਰ) ਦੀ ਵਿਚਾਰਧਾਰਾ ਵਿੱਚ ਝਲਕਦੀ ਹੈ। ਇਹ ਪੁਰਾਣਾ ਵਿਚਾਰ ਆਧੁਨਿਕ ਸੰਸਾਰ ਨੂੰ ਇੱਕ ਏਕੀਕ੍ਰਿਤ ਦ੍ਰਿਸ਼ਟੀ ਅਤੇ ਹੱਲ ਦੇ ਰਿਹਾ ਹੈ।’’ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ‘ਇੱਕ ਧਰਤੀ, ਇੱਕ ਸਿਹਤ’ ਦੇ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ ਅਤੇ ‘ਇੱਕ ਸੰਸਾਰ ਟੀਬੀ ਸੰਮੇਲਨ’ ਨਾਲ ਵਿਸ਼ਵ ਭਲਾਈ ਦੇ ਸੰਕਲਪ ਨੂੰ ਸਾਕਾਰ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਮੁਹਿੰਮ ਮਗਰੋਂ 10 ਲੱਖ ਟੀਬੀ ਮਰੀਜ਼ਾਂ ਨੂੰ ਦੇਸ਼ ਦੇ ਆਮ ਨਾਗਰਿਕਾਂ ਨੇ ਗੋਦ ਲਿਆ ਹੈ। ਸਾਡੇ ਦੇਸ਼ ਵਿੱਚ 10-12 ਸਾਲ ਦੇ ਬੱਚੇ ਵੀ ‘ਨਿ-ਕਸ਼ਯ ਮਿੱਤਰ’ ਬਣ ਕੇ ਟੀਬੀ ਖ਼ਿਲਾਫ਼ ਲੜਾਈ ਵਿੱਚ ਯੋਗਦਾਨ ਪਾ ਰਹੇ ਹਨ।’’

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਸੰਸਦੀ ਹਲਕੇ ਵਿੱਚ 1780 ਕਰੋੜ ਦੀ ਲਾਗਤ ਵਾਲੇ 28 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। -ਪੀਟੀਆਈ



News Source link

- Advertisement -

More articles

- Advertisement -

Latest article