35.4 C
Patiāla
Saturday, April 20, 2024

ਐਰਿਕ ਗਾਰਸੇਟੀ ਨੇ ਅਮਰੀਕਾ ਦੇ ਭਾਰਤ ਵਿਚਲੇ ਰਾਜਦੂਤ ਵਜੋਂ ਸਹੁੰ ਚੁੱਕੀ

Must read


ਵਾਸ਼ਿੰਗਟਨ, 25 ਮਾਰਚ

ਰਾਸ਼ਟਰਪਤੀ ਜੋਅ ਬਾਇਡਨ ਦੇ ਨੇੜਲੇ ਸਹਿਯੋਗੀ ਐਰਿਕ ਗਾਰਸੇਟੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਅਧਿਕਾਰਤ ਤੌਰ ‘ਤੇ ਸਹੁੰ ਚੁਕਾਈ, ਜਿਸ ਨਾਲ ਭਾਰਤ ਵਿਚਲਾ ਖਾਲੀ ਅਹੁਦਾ ਦੋ ਸਾਲ ਤੋਂ ਵੱਧ ਸਮੇਂ ਬਾਅਦ ਭਰ ਗਿਆ। ਗਾਰਸੇਟੀ ਦੀ ਬੇਟੀ ਮਾਇਆ ਵੀ ਇਸ ਮੌਕੇ ਹਾਜ਼ਰ ਸੀ। ਗਾਰਸੇਟੀ ਨੇ ਆਪਣਾ ਸੱਜਾ ਹੱਥ ਚੁੱਕਿਆ, ਜਦੋਂ ਕਿ ਹੈਰਿਸ ਨੇ ਸਹੁੰ ਚੁਕਾਉਣ ਦੀ ਰਸਮ ਨਿਭਾਈ। ਸਮਾਰੋਹ ਵਿੱਚ ਐਰਿਕ ਦੀ ਪਤਨੀ ਐਮੀ ਵੇਕਲੈਂਡ, ਪਿਤਾ ਗਿਲ ਗਾਰਸੇਟੀ, ਮਾਂ ਸੁਕੇ ਗਾਰਸੇਟੀ ਅਤੇ ਸੱਸ ਡੀ ਵੇਕਲੈਂਡ ਸਮੇਤ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਸ਼ਾਮਲ ਹੋਏ। 

ਸਹੁੰ ਚੁੱਕਣ ਬਾਅਦ ਐਰਿਕ ਗਾਰਸੇਟੀ ਆਪਣੀ ਧੀ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ।





News Source link

- Advertisement -

More articles

- Advertisement -

Latest article