35.3 C
Patiāla
Sunday, May 28, 2023

ਗੌਰਵ ਪਹਿਲਵਾਨ ਨੇ ‘ਨਲਵਾੜੀ ਕੇਸਰੀ’ ਦਾ ਖ਼ਿਤਾਬ ਜਿੱਤਿਆ

Must read


ਪੱਤਰ ਪ੍ਰੇਰਕ

ਮਾਛੀਵਾੜਾ, 24 ਮਾਰਚ

ਇਥੋਂ ਦੇ ਵਸਨੀਕ ਗੌਰਵ ਪਹਿਲਵਾਨ ਨੇ ਹਿਮਾਚਲ ਪ੍ਰਦੇਸ਼ ਵਿੱਚ ਦੰਗਲ ਮੇਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਨਲਵਾੜੀ ਕੇਸਰੀ’ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਹਿਮਾਚਲ ਦੇ ਜ਼ਿਲ੍ਹਾ ਬਿਲਾਸਪੁਰ ਵਿਚ ਸੱਤ ਦਿਨਾਂ ਦੰਗਲ ਮੇਲਾ ਕਰਵਾਇਆ ਗਿਆ।

ਇਸ ਵਿੱਚ ਉੱਤਰੀ ਭਾਰਤ ਦੇ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਇਸ ਮੇਲੇ ਵਿਚ ਗੌਰਵ ਮਾਛੀਵਾੜਾ ਨੂੰ ‘ਨਲਵਾੜੀ ਕੇਸਰੀ’ ਦਾ ਇਨਾਮ ਦਿੱਤਾ ਗਿਆ ਜਿਸ ਵਿਚ ਇੱਕ ਲੱਖ ਨਕਦੀ ਸਮੇਤ ਗੁਰਜ ਵੀ ਸ਼ਾਮਲ ਹੈ। ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਗੌਰਵ ਪਹਿਲਵਾਨ ਨੂੰ ਇਹ ਇਨਾਮ ਦਿੱਤਾ। ਮਾਛੀਵਾੜਾ ਵਾਸੀ ਸ਼ੰਮੀ ਕੁਮਾਰ ਪਹਿਲਵਾਨ ਦਾ ਸਪੁੱਤਰ ਗੌਰਵ ਪਹਿਲਵਾਨ ਇਸ ਤੋਂ ਪਹਿਲਾਂ ਵੀ ਕਈ ਖ਼ਿਤਾਬ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

News Source link

- Advertisement -

More articles

- Advertisement -

Latest article