36 C
Patiāla
Friday, March 29, 2024

ਪਰਵਾਸੀ ਸਰਗਰਮੀਆਂ

Must read


ਕਰਮਜੀਤ ਕੇਸਰ

ਸਾਰਾ ਗਰਾਂ

ਘੂਕ ਸੁੱਤਾ ਪਿਆ ਏ ਮੇਰਾ ਸਾਰਾ ਗਰਾਂ

ਚੁੱਪ ਰਹਾਂ ਕੁਝ ਕਹਾਂ ਜਾ ਨਾ ਹੀ ਕਹਾਂ।

ਛਾਈਆਂ ਹਰਫ਼ਾਂ ਦੇ ਬੁੱਲ੍ਹਾਂ ‘ਤੇ ਖ਼ਾਮੋਸ਼ੀਆਂ

ਤਾਹੀਂਓ ਬਣ ਗਏ ਨੇ ਨੇਤਾ ਉੱਲੂ ਤੇ ਕਾਂ।

ਹੁਣ ਤੈਨੂੰ ਵੀ ਰਾਖੀ ਦੀ ਜੇ ਕੋਈ ਲੋੜ ਹੈ

ਸੋਚਦਾਂ ਧਰਮ ਤੈਨੂੰ ਕਹਾਂ ਨਾ ਕਹਾਂ।

ਰਾਹ ਲੱਭ ਹੀ ਲਊ ਦਰਿਆ ਦਾ ਵਹਿਣ

ਕਿਸ ਤੈਨੂੰ ਕਿਹਾ ਬਣ ਮੇਰਾ ਰਹਿਨੁਮਾ।

ਚੁੱਪ ਸ਼ਮਾਦਾਨ ਨੇ ਗੁੱਲ ਹੋਏ ਮਸ਼ਾਲਚੀ

‘ਕੇਸਰ’ ਗੰਧਲੀ ਸੋਚ ਦਾ ਦੋਸ਼ ਕਿਸ ‘ਤੇ ਧਰਾਂ।
ਸੰਪਰਕ:+61 470 213 400


ਜਸਕਰਨਵੀਰ ਸਿੰਘ ਬਾਜਵਾ

ਗ਼ਜ਼ਲ

ਸੱਚ ਦੇ ਰਸਤੇ ਤੋਂ ਡੋਲੀਂ ਨਾ।

ਡਰ ਕੇ ਝੂਠ ਕਦੇ ਬੋਲੀਂ ਨਾ।

ਮੁਹੱਬਤ ਰੱਖੀਂ ਪਾਕ ਪਵਿੱਤਰ

ਸੰਗ ਮਾਇਆ ਕਦੇ ਤੋਲੀਂ ਨਾ।

ਸੰਗੀ ਸਾਥੀ ਮਿਲਣ ਬਥੇਰੇ

ਦੁੱਖ ਸਭਨਾਂ ਕੋਲੇ ਫੋਲੀਂ ਨਾ।

ਤੁਰਦਾ ਰਹਿ ਅਮਨਾਂ ਦੇ ਰਸਤੇ

ਜ਼ਹਿਰ ਫਿਜ਼ਾ ਦੇ ਵਿੱਚ ਘੋਲੀਂ ਨਾ।

ਮਨ ਦਾ ਘੋੜਾ ਅੱਥਰਾ ਪੂਰਾ

ਜਸਕਰਨ ਬਿਨ ਸਮਝ ਖੋਲੀਂ ਨਾ।
ਸੰਪਰਕ: +1 (437) 445-9165


ਮਹਿਕ ਲੰਡੇ

ਨਵਾਂ ਸਾਲ

ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਵੀ ਚੱਲ ਰਿਹਾ ਹੈ।

ਅੱਜ ਵੀ ਯਾਰੋ ਸੱਚ ਨੂੰ, ਪਾ ਝੂਠ ਠੱਲ ਰਿਹਾ ਹੈ।

ਮਿਹਨਤੀ ਬੰਦੇ ਵਿੱਚ ਬਜ਼ਾਰਾਂ ਰੁਲਦੇ ਦਿਸਦੇ ਨੇ

ਨਾਲ ਨਸੀਬਾਂ ਦੇ ਉਹ ਮਿੱਤਰਾ ਘੁੱਲਦੇ ਦਿਸਦੇ ਨੇ।

ਚਾਪਲੂਸਾਂ ਦਾ ਟੋਲਾ ਕੁਰਸੀ ਮੱਲ ਰਿਹਾ ਹੈ

ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਵੀ…।

ਦੇਖੋ ਇੰਟਰਨੈੱਟ ‘ਤੇ ਇੱਜ਼ਤ ਹੈ ਲਟਾਉਣ ਲੱਗੀ

ਹੁਣ ਧੀ ਪੰਜਾਬ ਦੀ ਓਨਲੀ ਫੈਨ ਬਣਾਉਣ ਲੱਗੀ।

ਪੁੱਛਣ ‘ਤੇ ਹਰ ਕੋਈ ਕਰ ਸੱਭਿਆਚਾਰ ਦੀ ਗੱਲ ਰਿਹਾ ਹੈ

ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਵੀ…।

ਦੇਸ਼ ਦੇ ਹਾਕਮ ਹੀ ਨੇ ਦੇਸ਼ ਨੂੰ ਨਿਗਲ ਰਹੇ

ਸੋਨੇ ਦੀ ਚਿੜੀ ਦੇ ਖੰਭ ਨੇ ਪਿਘਲ ਰਹੇ।

ਰੰਗਲਾ ਪੰਜਾਬ ਫਸ ਵਿੱਚ ਦਲਦਲ ਰਿਹਾ ਹੈ

ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਵੀ…।

ਅੱਜ ਵੀ ਲੋਕੀ ਧਰਮ ਦੇ ਨਾਂ ‘ਤੇ ਲੜਦੇ ਵੇਖੇ ਨੇ

ਸਾਧ ਪਖੰਡੀ ਆਪਣਾ ਢਿੱਡ ਮੈਂ ਭਰਦੇ ਵੇਖੇ ਨੇ।

ਅੰਧਵਿਸ਼ਵਾਸ ਦਾ ਖੜਕ ਚਹੁੰ ਪਾਸੇ ਟਲ ਰਿਹਾ ਹੈ

ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਵੀ…।

ਇੱਥੇ ਅੰਨਦਾਤਾ ਮੰਡੀਆਂ ਦੇ ਵਿੱਚ ਸੜ ਰਿਹਾ ਹੈ

ਨੌਜਵਾਨ ਵੀ ਨਸ਼ਿਆਂ ਦੇ ਨਾਲ ਮਰ ਰਿਹਾ ਹੈ।

ਬੇਰੁਜ਼ਗਾਰੀ ਦਾ ਨਾ ਕੋਈ ‘ਲੰਡੇ’ ਦਿਸ ਹੱਲ ਰਿਹਾ ਹੈ

ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਵੀ…।
ਸੰਪਰਕ: +44 07916282738 (ਇੰਗਲੈਂਡ)



News Source link
#ਪਰਵਸ #ਸਰਗਰਮਆ

- Advertisement -

More articles

- Advertisement -

Latest article