38.6 C
Patiāla
Friday, March 29, 2024

ਕਬੱਡੀ ਟੂੁਰਨਾਮੈਂਟ: ਫਤਿਹਗੜ੍ਹ ਛੰਨਾ ਨੇ ਫਰਵਾਹੀ ਨੂੰ ਹਰਾਇਆ

Must read


ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 22 ਮਾਰਚ

ਸੰਤ ਬਾਵਨ ਦਾਸ ਲੇਹੀ ਵਾਲਿਆਂ ਨੂੰ ਸਮਰਪਿਤ ਬਾਬਾ ਬਾਵਨ ਦਾਸ ਯੂਥ ਸਪੋਰਟਸ ਕਲੱਬ ਬਾਲੀਆਂ ਵੱਲੋਂ 13ਵਾਂ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਅਤੇ ਡਾ. ਅਨਵਰ ਭਸੌੜ ਨੇ ਸਾਂਝੇ ਤੌਰ ’ਤੇ ਕੀਤਾ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਆਲ ਇੰਡੀਆ ਐੱਫਸੀਆਈ ਸਟਾਫ ਯੂਨੀਅਨ ਦੇ ਪ੍ਰਧਾਨ ਸਤਿੰਦਰ ਸਿੰਘ ਚੱਠਾ ਅਤੇ ਉੱਘੇ ਸਮਾਜਸੇਵੀ ਡਾ. ਪ੍ਰਤਾਪ ਸਿੰਘ ਧਾਲੀਵਾਲ ਅਕੋਈ ਸਾਹਿਬ ਨੇ ਸ਼ਿਰਕਤ ਕੀਤੀ। ਇਸ ਮੌਕੇ 35 ਕਿਲੋ ਭਾਰ ਵਰਗ ਦੇ ਮੁਕਾਬਲੇ ਦੌਰਾਨ ਸਮਾਧ ਭਾਈ ਦੀ ਟੀਮ ਨੇ ਉਪਲੀ ਨੂੰ ਹਰਾਇਆ। ਇਸੇ ਤਰ੍ਹਾਂ ਧੌਲੇ ਦੀ ਟੀਮ ਵੜੈਚਾਂ ਨੂੰ, ਝਨੇਰ ਨੇ ਕੰਗਣਵਾਲ ਨੂੰ, ਦੁੱਗਾਂ ਨੇ ਬਾਲੀਆਂ ਨੂੰ, ਫਤਿਹਗੜ੍ਹ ਛੰਨਾ ਨੇ ਫਰਵਾਹੀ ਨੂੰ, ਭੋਤਨਾ ਨੇ ਬਣਾਂਵਾਲੀ, ਖੇੜੀ ਨੇ ਜੰਡਸਰ ਸਹੋਰ, ਬਡਬਰ ਨੇ ਸੰਘੇੜਾ ਨੂੰ ਹਰਾ ਕੇ ਫਾਈਨਲ ਵਿੱਚ ਪੁੱਜੀ। ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ।

ਉਨ੍ਹਾਂ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਟੂਰਨਾਮੈਂਟ ਦੌਰਾਨ ਪ੍ਰੋ ਕਬੱਡੀ ਖਿਡਾਰੀ ਲਵਪ੍ਰੀਤ ਸਿੰਘ ਦਿਓਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਔਲਖ, ਹਰਪ੍ਰੀਤ ਸਿੰਘ, ਗੁਰਵੀਰ ਸਿੰਘ ਭੱਠਲ, ਗੁਰੀ ਮਾਨ, ਹਰਪ੍ਰੀਤ ਸਿੰਘ ਗਿੱਲ, ਅਮਰਦੀਪ ਸਿੰਘ ਧਾਂਦਰਾ, ਪ੍ਰੀਤ ਧੂਰੀ, ਠੇਕੇਦਾਰ ਬਿੰਦਰ ਸਿੰਘ, ਸੂਬੇਦਾਰ ਸੁਖਵੰਤ ਸਿੰਘ, ਸਰਪੰਚ ਕੁਲਦੀਪ ਸਿੰਘ, ਨਾਜਰ ਸਿੰਘ, ਸਿਆਸਤ ਸਿੰਘ ਗਿੱਲ ਤੇ ਜਸਵੰਤ ਸਿੰਘ ਭੱਠਲ ਹਾਜ਼ਰ ਸਨ।





News Source link

- Advertisement -

More articles

- Advertisement -

Latest article