35.2 C
Patiāla
Tuesday, April 23, 2024

ਨੌਜਵਾਨ ਨੂੰ ਜ਼ਖ਼ਮੀ ਕਰਕੇ ਤਿੰਨ ਲੱਖ ਦੀ ਨਕਦੀ ਲੁੱਟੀ

Must read


ਪੱਤਰ ਪ੍ਰੇਰਕ
ਮੋਰਿੰਡਾ, 21 ਮਾਰਚ

ਪਿੰਡ ਮੜੌਲੀ ਕਲਾਂ ਕੋਲ ਮੋਟਰਸਾਈਕਲ ਚਾਲਕ ਅਣਪਛਾਤੇ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਜ਼ਖਮੀ ਕਰਕੇ ਤਿੰਨ ਲੱਖ ਰੁਪਏ ਤੋਂ ਵੱਧ ਦੀ ਲੁੱਟ-ਖੋਹ ਕੀਤੀ ਹੈ। ਜ਼ਖਮੀ ਨੌਜਵਾਨ ਨੂੰ ਮੋਰਿੰਡਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

਼ਜ਼ਖਮੀ ਨੌਜਵਾਨ ਗੌਤਮ ਪੁੱਤਰ ਰਾਜ ਕੁਮਾਰ ਵਾਸੀ ਮੋਰਿੰਡਾ ਨੇ ਦੱਸਿਆ ਕਿ ਉਹ ਰੇਡੀਏਂਟ, ਬਜਾਜ ਅਤੇ ਯੂਨਾਈਟਡ ਇੰਸ਼ੋਰੈਂਸ ਕੰਪਨੀ ਦਾ ਕੈਸ਼ ਲੈ ਕੇ ਅੱਗੇ ਡਿਲਿਵਰ ਕਰਨ ਦਾ ਕੰਮ ਕਰਦਾ ਹੈ ਅਤੇ ਅੱਜ ਵੀ ਉਹ ਕੈਸ਼ ਲੈਕੇ ਮੋਰਿੰਡਾ ਵਾਪਸ ਆ ਰਿਹਾ ਸੀ ਤਾਂ ਪਿੰਡ ਮੜੌਲੀ ਕਲਾਂ ਕੋਲ ਸਥਿਤ ਧੀਮਾਨ ਪੈਲੇਸ ਕੋਲ ਚਾਰ ਅਣਪਛਾਤੇ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਕੋਲੋਂ ਕੈਸ਼ ਵਾਲਾ ਬੈਗ ਖੋਹ ਲਿਆ ਤੇ ਫਰਾਰ ਹੋ ਗਏ, ਜਿਸ ਵਿੱਚ 3,13000 ਰੁਪਏ ਤੋਂ ਵੱਧ ਰਕਮ ਸੀ। ਗੌਤਮ ਅਨੁਸਾਰ ਘਟਨਾ ਬਾਰੇ ਸੂਚਿਤ ਕਰਨ ਉਪਰੰਤ ਉਸ ਦੇ ਪਿਤਾ ਰਾਜ ਕੁਮਾਰ ਨੇ ਉਸਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਉਸਨੂੰ ਐਕਸਰੇਅ ਕਰਵਾਉਣ ਲਈ ਰੋਪੜ ਭੇਜ ਦਿੱਤਾ ਹੈ। ਇਸ ਸਬੰਧੀ ਮੋਰਿੰਡਾ ਸ਼ਹਿਰ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।





News Source link

- Advertisement -

More articles

- Advertisement -

Latest article