33.5 C
Patiāla
Thursday, April 18, 2024

ਕ੍ਰਿਕਟ: ਇਕ ਦਿਨਾਂ ਵਿਸ਼ਵ ਕੱਪ 5 ਅਕਤੂਬਰ ਤੋਂ ਅਤੇ ਫਾਈਨਲ 19 ਨਵੰਬਰ ਨੂੰ, ਪੰਜਾਬ ’ਚ ਕੋਈ ਵੀ ਮੈਚ ਨਾ ਹੋਣ ਦੀ ਸੰਭਾਵਨਾ

Must read


ਨਵੀਂ ਦਿੱਲੀ, 22 ਮਾਰਚ

ਆਈਸੀਸੀ ਪੁਰਸ਼ ਇਕ ਦਿਨਾਂ ਕ੍ਰਿਕਟ ਵਿਸ਼ਵ ਕੱਪ-2023 ਦੇ 5 ਅਕਤੂਬਰ ਨੂੰ ਸ਼ੁਰੂ ਹੋਣ ਅਤੇ ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਵਿਚ ਵਿੱਚ ਹੋਣ ਦੀ ਸੰਭਾਵਨਾ ਹੈ। ਅਹਿਮਦਾਬਾਦ ਤੋਂ ਇਲਾਵਾ ਭਾਰਤੀ ਕ੍ਰਿਕਟ ਬੋਰਡ ਵਿਸ਼ਵ ਕੱਪ ਮੈਚਾਂ ਲਈ 12 ਸ਼ਹਿਰਾਂ ਨੂੰ ਚੁਣਿਆ ਹੈ। ਇਨ੍ਹਾਂ ਵਿੱਚ ਬੰਗਲੌਰ, ਚੇਨਈ, ਦਿੱਲੀ, ਧਰਮਸ਼ਾਲਾ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਰਾਜਕੋਟ ਅਤੇ ਮੁੰਬਈ ਸ਼ਾਮਲ ਹਨ। 10 ਟੀਮਾਂ ਵਾਲੇ ਵਿਸ਼ਵ ਕੱਪ ਵਿੱਚ 46 ਦਿਨਾਂ ਦੌਰਾਨ ਫਾਈਨਲ ਤੋਂ ਇਲਾਵਾ ਤਿੰਨ ਨਾਕਆਊਟ ਸਮੇਤ 48 ਮੈਚ ਹੋਣਗੇ। ਬੀਸੀਸੀਆਈ ਨੇ ਹਾਲੇ ਤੱਕ ਕਿਸੇ ਸਥਾਨ ਨੂੰ ਅੰਤਮ ਤੌਰ ’ਤੇ ਪ੍ਰਵਾਨਗੀ ਨਹੀਂ ਦਿੱਤੀ।



News Source link

- Advertisement -

More articles

- Advertisement -

Latest article