32.5 C
Patiāla
Friday, April 19, 2024

ਕਿਸ਼ਿਦਾ ਗੁਪਤ ਢੰਗ ਨਾਲ ਭਾਰਤ ਤੋਂ ਅਚਾਨਕ ਯੂਕਰੇਨ ਪੁੱਜੇ

Must read


ਕੀਵ, 21 ਮਾਰਚ 

ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਭਾਰਤ ਦੇ ਇਕ ਰੋਜ਼ਾ ਦੌਰੇ ਮਗਰੋਂ ਅੱਜ ਅਚਾਨਕ ਯੂਕਰੇਨ ਪੁੱਜ ਗਏ। ਇਸ ਘਟਨਾਕ੍ਰਮ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰੂਸ ਦੌਰੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੋ ਤਿੰਨ ਰੋਜ਼ਾ ਦੌਰੇ ਲਈ ਸੋਮਵਾਰ ਨੂੰ ਰੂਸ ਪੁੱਜੇ ਹਨ। ਮੰਨਿਆ ਜਾ ਰਿਹਾ ਹੈ ਕਿ ਕਿਸ਼ਿਦਾ ਅਤੇ ਸ਼ੀ ਜਿਨਪਿੰਗ ਦੇ ਦੌਰਿਆਂ ਦੌਰਾਨ ਯੂਕਰੇਨ ’ਚ ਜੰਗ ਦਾ ਮਸਲਾ ਹਾਵੀ ਰਹੇਗਾ। ਜਪਾਨੀ ਟੀਵੀ ਐੱਨਐੱਚਕੇ ਦੀ ਫੁਟੇਜ ’ਚ ਕਿਸ਼ਿਦਾ ਯੂਕਰੇਨ ਦੇ ਇਕ ਰੇਲਵੇ ਸਟੇਸ਼ਨ ’ਤੇ ਪੈਦਲ ਚੱਲ ਰਹੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕੁਝ ਲੋਕ ਹਨ ਜੋ ਯੂਕਰੇਨੀ ਅਧਿਕਾਰੀ ਜਾਪਦੇ ਹਨ। ਇਕ ਹੋਰ ਟੀਵੀ ਚੈਨਲ ਐੱਨਟੀਵੀ ’ਚ ਕਿਸ਼ਿਦਾ ਨੂੰ ਪੋਲੈਂਡ ਤੋਂ ਕੀਵ ਲਈ ਟਰੇਨ ਫੜਦੇ ਦਿਖਾਇਆ ਗਿਆ ਹੈ। ਕਿਸ਼ਿਦਾ ਗੁਪਤ ਢੰਗ ਨਾਲ ਚਾਰਟਰਡ ਜਹਾਜ਼ ਵਿਚ ਨਵੀਂ ਦਿੱਲੀ ਤੋਂ ਪੋਲੈਂਡ ਚਲੇ ਗਏ ਸਨ। ਉਨ੍ਹਾਂ ਯੂਕਰੇਨ ਜਾਣ ਲਈ ਦੇਸ਼ ਦਾ ਸਰਕਾਰੀ ਹਵਾਈ ਜਹਾਜ਼ ਨਹੀਂ ਵਰਤਿਆ। ਉਨ੍ਹਾਂ ਬੁਚਾ ’ਚ ਸਮੂਹਿਕ ਕਬਰਾਂ ਦਾ ਦੌਰਾ ਕੀਤਾ ਅਤੇ ਜੰਗ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਯੂਕਰੇਨ ਦਾ ਅਚਾਨਕ ਦੌਰਾ ਉਸ ਸਮੇਂ ਕੀਤਾ ਹੈ ਜਦੋਂ ਕੁਝ ਘੰਟੇ ਪਹਿਲਾਂ ਕਿਸ਼ਿਦਾ ਨੇ ਦਿੱਲੀ ’ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਦਿੱਲੀ ’ਚ ਕਿਸ਼ਿਦਾ ਨੇ ਰੂਸ ਦੀ ਜੰਗ ਰੋਕਣ ’ਚ ਸਹਾਇਤਾ ਕਰਨ ਦਾ ਮੁੱਦਾ ਉਠਾਇਆ ਸੀ। ਜਪਾਨ ਦਾ ਚੀਨ ਅਤੇ ਰੂਸ ਨਾਲ ਟਾਪੂਆਂ ਨੂੰ ਲੈ ਕੇ ਖੇਤਰੀ ਵਿਵਾਦ ਚੱਲ ਰਿਹਾ ਹੈ ਅਤੇ ਉਹ ਪੇਈਚਿੰਗ ਤੇ ਮਾਸਕੋ ਦੇ ਨੇੜਲੇ ਸਬੰਧਾਂ ਤੋਂ ਚਿੰਤਿਤ ਹੈ। -ਏਪੀ

ਕਿਸ਼ਿਦਾ ਤਣਾਅ ਘਟਾਉਣ ਦੇ ਯਤਨ ਕਰਨ: ਚੀਨ

ਫੁਮੀਓ ਕਿਸ਼ਿਦਾ ਵੱਲੋਂ ਯੂਕਰੇਨ ਦੇ ਅਚਾਨਕ ਕੀਤੇ ਦੌਰੇ ਤੋਂ ਚੀਨ ਭੜਕ ਗਿਆ ਤੇ ਉਸ ਨੇ ਜਾਪਾਨ ਉਤੇ ਨਿਸ਼ਾਨਾ ਸੇਧਿਆ ਹੈ। ਚੀਨ ਨੇ ਕਿਹਾ ਕਿ ਟੋਕੀਓ ਨੂੰ ਤਣਾਅ ਘਟਾਉਣ ਲਈ ਯਤਨ ਕਰਨੇ ਚਾਹੀਦੇ ਹਨ ਨਾ ਕਿ ਸਥਿਤੀ ਹੋਰ ਵਿਗਾੜਨੀ ਚਾਹੀਦੀ ਹੈ। 





News Source link

- Advertisement -

More articles

- Advertisement -

Latest article