23.8 C
Patiāla
Thursday, April 25, 2024

ਏਅਰ ਇੰਡੀਆ ਆਪਣੇ ਮੁਲਾਜ਼ਮਾਂ ਲਈ ਵੀਆਰਐੱਸ ਲਿਆਈ

Must read


ਨਵੀਂ ਦਿੱਲੀ, 17 ਮਾਰਚ

ਏਅਰ ਇੰਡੀਆ ਨੇ ਆਪਣੇ ਗਰਾਊਂਡ ਸਟਾਫ ਕਰਮਚਾਰੀਆਂ ਲਈ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀਆਰਐੱਸ) ਦੀ ਪੇਸ਼ਕਸ਼ ਕੀਤੀ ਹੈ। ਪਿਛਲੇ ਸਾਲ ਜਨਵਰੀ ‘ਚ ਏਅਰਲਾਈਨ ਨੂੰ ਐਕਵਾਇਰ ਕਰਨ ਤੋਂ ਬਾਅਦ ਟਾਟਾ ਗਰੁੱਪ ਦੀ ਇਹ ਦੂਜੀ ਅਜਿਹੀ ਪੇਸ਼ਕਸ਼ ਹੈ। ਇਹ ਪੇਸ਼ਕਸ਼ ਸਥਾਈ ਜਨਰਲ ਕੇਡਰ ਅਧਿਕਾਰੀਆਂ ਲਈ ਹੈ, ਜਿਨ੍ਹਾਂ ਦੀ ਉਮਰ 40 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਨ੍ਹਾਂ ਨੇ ਏਅਰਲਾਈਨ ਵਿੱਚ ਘੱਟੋ-ਘੱਟ ਪੰਜ ਸਾਲ ਦੀ ਨਿਰੰਤਰ ਸੇਵਾ ਦੀ ਮਿਆਦ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਕਲੈਰੀਕਲ ਜਾਂ ਗੈਰ-ਹੁਨਰਮੰਦ ਸ਼੍ਰੇਣੀ ਦੇ ਕਰਮਚਾਰੀ, ਜਿਨ੍ਹਾਂ ਨੇ ਘੱਟੋ-ਘੱਟ ਪੰਜ ਸਾਲ ਦੀ ਨਿਰੰਤਰ ਸੇਵਾ ਪੂਰੀ ਕੀਤੀ ਹੈ, ਵੀ ਯੋਗ ਹਨ। ਇਹ ਪੇਸ਼ਕਸ਼ 30 ਅਪਰੈਲ ਤੱਕ ਹੈ। ਸੂਤਰਾਂ ਨੇ ਕਿਹਾ ਕਿ 2,100 ਕਰਮਚਾਰੀ ਇਸ ਸਵੈ-ਇੱਛਤ ਸੇਵਾਮੁਕਤੀ ਦੀ ਪੇਸ਼ਕਸ਼ ਲਈ ਯੋਗ ਹਨ।



News Source link

- Advertisement -

More articles

- Advertisement -

Latest article