31.8 C
Patiāla
Tuesday, July 15, 2025

ਅਰਹਰ ਦਾਲ ਦੀ ਦਰਾਮਦ ਤੋਂ ਕਸਟਮ ਡਿਊਟੀ ਹਟਾਈ

Must read


ਨਵੀਂ ਦਿੱਲੀ, 5 ਮਾਰਚ 

ਕੇਂਦਰ ਸਰਕਾਰ ਨੇ ਸਾਬਤ ਅਰਹਰ ਦਾਲ ਦੀ ਦਰਾਮਦ ’ਤੇ ਲੱਗੀ 10 ਫ਼ੀਸਦੀ ਕਸਟਮ ਡਿਊਟੀ (ਸੀਮਾ ਕਰ) ਹਟਾ ਦਿੱਤੀ ਹੈ। ਸਰਕਾਰ ਵੱਲੋਂ ਇਹ ਕਦਮ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਚੁੱਕਿਆ ਗਿਆ ਹੈ। ਕੇਂਦਰੀ ਅਸਿੱਧਾ ਟੈਕਸ ਅਤੇ ਸੀਮਾ ਕਰ ਬੋਰਡ ਨੇ 3 ਮਾਰਚ ਦੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਅਰਹਰ ਦੀ ਦਾਲ ’ਤੇ ਹੁਣ ਕੋਈ ਸੀਮਾ ਕਰ ਨਹੀਂ ਲੱਗੇਗਾ। ਇਹ ਹੁਕਮ 2 ਮਾਰਚ ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ ਸਾਬਤ ਅਰਹਰ ਦਾਲ ਤੋਂ ਇਲਾਵਾ ਅਰਹਰ ਦਾਲ ਦੇ ਹੋਰ ਉਤਪਾਦਾਂ ਦੀ ਦਰਾਮਦ ’ਤੇ 10 ਫ਼ੀਸਦ ਦੀ ਦਰ ਨਾਲ ਕਸਟਮ ਡਿਊਟੀ ਲੱਗਦੀ ਰਹੇਗੀ। ਦੇਸ਼ ਵਿੱਚ ਅਰਹਰ ਦਾਲ ਦਾ ਉਤਪਾਦਨ ਘੱਟ ਰਹਿਣ ਦੇ ਖਦਸ਼ਿਆਂ ਦੌਰਾਨ ਸਾਬਤ ਅਰਹਰ ਦਰਾਮਦ ’ਤੇ ਕਸਟਮ ਡਿਊਟੀ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article