25.2 C
Patiāla
Thursday, April 25, 2024

ਸੋਨੇ ਦੇ ਗਹਿਣਿਆਂ ’ਤੇ ਛੇ ਅੰਕਾਂ ਵਾਲਾ ਹਾਲਮਾਰਕ ਨੰਬਰ ਲਾਜ਼ਮੀ

Must read


ਨਵੀਂ ਦਿੱਲੀ, 4 ਮਾਰਚ

ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ 31 ਮਾਰਚ ਤੋਂ ਬਾਅਦ ਚਾਰ ਅੰਕਾਂ ਵਾਲੇ ਹਾਲਮਾਰਕ ਯੂਨੀਕ ਸ਼ਨਾਖਤੀ (ਐੱਚਯੂਆਈਡੀ) ਨੰਬਰ ਵਾਲੇ ਗਹਿਣੇ ਤੇ ਕਲਾਤਮਕ ਵਸਤਾਂ ਨਹੀਂ ਵੇਚੀਆਂ ਜਾ ਸਕਣਗੀਆਂ। ਵਿਭਾਗ ਦੀ ਵਧੀਕ ਸਕੱਤਰ ਨਿਧੀ ਖਰੇ ਨੇ ਦੱਸਿਆ ਕਿ ਪਹਿਲੀ ਅਪਰੈਲ ਤੋਂ ਸਿਰਫ ਉਹੀ ਗਹਿਣੇ ਅਤੇ ਕਲਾਤਮਕ ਵਸਤਾਂ ਦੀ ਵਿਕਰੀ ਹੋਵੇਗੀ ਜਿਨ੍ਹਾਂ ’ਤੇ ਹਾਲਮਾਰਕ ਦਾ ਛੇ ਅੰਕਾਂ ਦਾ ਨੰਬਰ ਛਪਿਆ ਹੋਵੇਗਾ। ਜ਼ਿਕਰਯੋਗ ਹੈ ਕਿ ਹਾਲਮਾਰਕ ਯੂਨੀਕ ਸ਼ਨਾਖਤੀ ਨੰਬਰ ਛੇ ਅੰਕਾਂ ਦਾ ਕੋਡ ਹੁੰਦਾ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡ (ਬੀਆਈਐੱਸ) ਨੇ ਦੇਸ਼ ਦੇ 256 ਜ਼ਿਲ੍ਹਿਆਂ ਵਿੱਚ ਸੋਨੇ ਦੇ ਗਹਿਣਿਆਂ ’ਤੇ ਹਾਲਮਾਰਕ ਲਾਜ਼ਮੀ ਕੀਤਾ ਹੋਇਆ ਹੈੇ। ਇਹ ਹੁਕਮ 23 ਮਾਰਚ 2021 ਤੋਂ ਲਾਗੂ ਹੋਏ ਸਨ। ਇਸੇ ਦੌਰਾਨ ਨਿਧੀ ਖਰੇ ਨੇ ਦੱਸਿਆ ਕਿ ਹਾਲਮਾਰਕ ਵਾਲੇ ਸੋਨੇ ਦੇ ਗਹਿਣੇ ਪੂਰੇ ਦੇਸ਼ ਵਿੱਚ ਵਿਕਦੇ ਹਨ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਹਾਲਮਾਰਕ ਲਾਜ਼ਮੀ ਨਹੀਂ ਹੈ, ਉਥੇ ਵੀ ਇਨ੍ਹਾਂ ਗਹਿਣਿਆਂ ਦੀ ਮੰਗ ਜ਼ਿਆਦਾ ਹੈ ਕਿਉਂਕਿ ਖਪਤਕਾਰ ਕੁਆਲਿਟੀ ਨੂੰ ਤਰਜ਼ੀਹ ਦਿੰਦੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article