32.9 C
Patiāla
Tuesday, April 16, 2024

ਟੀ-20 ਮਹਿਲਾ ਵਿਸ਼ਵ ਕੱਪ: ਆਸਟਰੇਲੀਆ ਛੇਵੀਂ ਵਾਰ ਬਣੀ ਚੈਂਪੀਅਨ

Must read


ਕੇਪਟਾਊਨ, 26 ਫਰਵਰੀ

ਸਲਾਮੀ ਬੱਲੇਬਾਜ਼ ਬੈੱਥ ਮੂਨੀ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਆਸਟਰੇਲੀਆ ਨੇ ਅੱਜ ਇੱਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਸਰੀ ਤੇ ਕੁੱਲ ਛੇਵੀਂ ਵਾਰ ਖ਼ਿਤਾਬ ਆਪਣੇ ਨਾਮ ਕੀਤਾ। ਆਸਟਰੇਲੀਆ ਤੋਂ ਇਲਾਵਾ ਕੋਈ ਹੋਰ ਟੀਮ ਇੱਕ ਤੋਂ ਵੱਧ ਖ਼ਿਤਾਬ ਨਹੀਂ ਜਿੱਤ ਸਕੀ ਹੈ। ਆਸਟਰੇਲਿਆਈ ਟੀਮ ਇਸ ਤੋਂ ਪਹਿਲਾਂ 2010, 2012, 2014, 2018 ਅਤੇ 2020 ਵਿੱਚ ਖ਼ਿਤਾਬ ਜਿੱਤ ਚੁੱਕੀ ਹੈ। ਮੂਨੀ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ਐਸ਼ਲੇ ਗਾਰਡਨਰ ਨੂੰ ‘ਪਲੇਅਰ ਆਫ ਦਿ ਸੀਰੀਜ਼’ ਐਲਾਨਿਆ ਗਿਆ। ਮੂਨੀ ਨੇ ਨਾਬਾਦ 73 ਦੌੜਾਂ (53 ਗੇਂਦਾਂ) ਦੀ ਪਾਰੀ ਖੇਡੀ। ਉਸ ਨੇ ਅਲਾਇਸਾ ਹੀਲੀ (18 ਦੌੜਾਂ) ਨਾਲ ਪਹਿਲੀ ਵਿਕਟ ਲਈ 36 ਦੌੜਾਂ ਤੇ ਐਸ਼ਲੇ (29) ਨਾਲ ਦੂਜੀ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤਰ੍ਹਾਂ ਆਸਟਰੇਲੀਆ ਨੇ ਛੇ ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਟ ਦੀਆਂ 61 ਦੌੜਾਂ (48 ਗੇਂਦਾਂ) ਦੀ ਪਾਰੀ ਦੇ ਬਾਵਜੂਦ ਛੇ ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ। -ਪੀਟੀਆਈ





News Source link

- Advertisement -

More articles

- Advertisement -

Latest article