35.5 C
Patiāla
Saturday, April 20, 2024

ਸਰਹੰਦ ਨਹਿਰ ’ਚ ਚੱਲਣਗੀਆਂ ਕਿਸ਼ਤੀਆਂ

Must read


ਪੱਤਰ ਪ੍ਰੇਰਕ

ਰੂਪਨਗਰ, 21 ਫਰਵਰੀ

ਹੋਲਾ ਮਹੱਲਾ-2023 ਦੌਰਾਨ ਪਹੁੰਚ ਰਹੇ ਸ਼ਰਧਾਲੂਆਂ ਦੇ ਮਨੋਰੰਜਨ ਲਈ ਸਰਹੰਦ ਨਹਿਰ ਵਿਚ ਬੋਟਿੰਗ ਸ਼ੁਰੂ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਲਾ ਮੁਹੱਲਾ-2023 ਦੌਰਾਨ ਸਰਹੰਦ ਕੈਨਾਲ ਭੋਜੇ ਮਾਜਰਾ ਪੁਲ ਤੋਂ ਲੈ ਕੇ ਦਾਸਤਾਨ ਏ ਸ਼ਹਾਦਤ, ਸ੍ਰੀ ਚਮਕੌਰ ਸਾਹਿਬ ਤੱਕ 3 ਮਾਰਚ 2023 ਤੋਂ 8 ਮਾਰਚ 2023 ਤੱਕ ਆਮ ਜਨਤਾ ਲਈ ਮਨੋਰੰਜਨ ਹਿਤ ਬੋਟਿੰਗ (ਨਹਿਰ ਦੇ ਬਹਾਅ ਅਤੇ ਬਹਾਅ ਦੇ ਵਿਪਰੀਤ) ਕਰਵਾਉਣ ਹਿਤ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ 23 ਫਰਵਰੀ 2023 ਸ਼ਾਮ 4 ਵਜੇ ਤੱਕ ਚਾਹਵਾਨ ਬੋਲੀਕਾਰ ਆਪਣੇ ਆਵੇਦਨ ਕਾਰਜਕਾਰੀ ਇੰਜਨੀਅਰ ਰੋਪੜ ਨਹਿਰ ਤੇ ਗਰਾਊਂਡ ਵਾਟਰ ਮੰਡਲ ਰੂਪਨਗਰ ਦੇ ਦਫ਼ਤਰ ਵਿੱਚ ਦੇ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਸਿਰਫ਼ ਮੋਟੋਰਾਈਜ਼ਡ ਕਿਸ਼ਤੀਆਂ ਲਈ ਹੀ ਆਵੇਦਨ ਕੀਤਾ ਜਾ ਸਕਦਾ ਹੈ। ਇਸ ਲਈ ਬਿਨੈਕਾਰ ਇਹ ਧਿਆਨ ਕਰਨ ਕਿ ਸਾਰਾ ਇੰਤਜ਼ਾਮ ਜਨਤਾ ਦੀ ਸੁਰੱਖਿਆ ਨੂੰ ਪਹਿਲ ਉੱਤੇ ਰੱਖ ਕੇ ਕੀਤਾ ਜਾਵੇ, ਸਮਝੌਤੇ ਵਿਚ ਕਿਸ਼ਤੀਆਂ ਦੀ ਸਵਾਰੀ ਦੇ ਨਾਲ ਟਿਕਟ ਬੁਕਿੰਗ, ਡੌਕ ਦੀ ਉਸਾਰੀ, ਹਰ ਸਵਾਰੀ ਲਈ ਸੇਫਟੀ ਉਪਕਰਨ, ਅਪਾਤਕਾਲੀਨ ਪਲਾਨਿੰਗ ਅਤੇ ਤਿਆਰੀ ਵੀ ਸ਼ਾਮਿਲ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਵੇਦਨ 23-02-2023 ਦੀ ਸ਼ਾਮ 4 ਵਜੇ ਤੱਕ ਫੀਸ 5000 ਰੁਪਏ ਨਾਲ ਜਮਾਂ ਕਰਵਾਏ ਜਾ ਸਕਦੇ ਹਨ।





News Source link

- Advertisement -

More articles

- Advertisement -

Latest article