26.9 C
Patiāla
Monday, May 13, 2024

ਬੱਸ ਤੇ ਪਿੱਕ-ਅੱਪ ਵਾਹਨ ਦੀ ਟੱਕਰ; ਬੱਚੀ ਤੇ ਦੋ ਔਰਤਾਂ ਸਣੇ ਚਾਰ ਹਲਾਕ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 19 ਫਰਵਰੀ

ਸੰਘਣੀ ਧੁੰਦ ਕਾਰਨ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਕਲੌਦੀ ਨਜ਼ਦੀਕ ਅੱਜ ਸਵੇਰੇ ਪਿਕ-ਅੱਪ ਵਾਹਨ ਦੀ ਬੱਸ ਨਾਲ ਪਿੱਛੋਂ ਟੱਕਰ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂਕਿ 21 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਤਿੰਨ ਜਣਿਆਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੋਗਾ ਦੇ ਪਿੰਡ ਢਿੱਲਵਾਂ ਵਾਲਾ ਤੋਂ ਇੱਕ ਪਰਿਵਾਰ ਪਿੱਕ-ਅੱਪ ’ਚ ਸਵਾਰ ਹੋ ਕੇ ਕੁੱਲ 25 ਜਾਣਿਆਂ ਸਮੇਤ ਮਾਤਾ ਕਾਲੀ ਦੇਵੀ ਮੰਦਰ ਪਟਿਆਲਾ ਮੱਥਾ ਟੇਕਣ ਗਿਆ ਸੀ। ਅੱਜ ਸਵੇਰੇ ਸਾਰੇ ਜਣੇ ਪਿੰਡ ਪਰਤ ਰਹੇ ਸਨ। ਜਦੋਂ ਉਹ ਸੰਗਰੂਰ ਨੇੜੇ ਪੁੱਜੇ ਤਾਂ ਪਿੱਕ-ਅੱਪ ਵਾਹਨ ਦੀ ਬੱਸ ਦੀ ਜ਼ੋਰਦਾਰ ਟੱਕਰ ਹੋ ਗਈ। ਪਿਕ-ਅੱਪ ’ਚ ਸਵਾਰ ਸਾਰੇ 25 ਜਣੇ ਜ਼ਖ਼ਮੀ ਹੋ ਗਏ ਜਿਨਾਂ ’ਚ ਤਿੰਨ ਮਹੀਨੇ ਦੀ ਬੱਚੀ, ਦੋ ਔਰਤਾਂ ਸਮੇਤ ਚਾਰ ਦੀ ਮੌਤ ਹੋ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਤਿੰਨ ਜ਼ਖ਼ਮੀਆਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਬਾਕੀਆਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।





News Source link

- Advertisement -

More articles

- Advertisement -

Latest article