24.3 C
Patiāla
Wednesday, April 24, 2024

ਪੰਜਾਬ ਦੇ ਮੁੱਖ ਮੰਤਰੀ ਨੇ ਮਾਜਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਟੌਲ ਪਲਾਜ਼ੇ ਅੱਜ ਤੋਂ ਬੰਦ ਕਰਨ ਦਾ ਐਲਾਨ ਕੀਤਾ

Must read


ਚੰਡੀਗੜ੍ਹ, 15 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਅੱਜ ਤੋਂ ਟੌਲ ਪਲਾਜ਼ੇ ਮਾਜਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਬੰਦ ਕਰ ਦਿੱਤੇ ਗਏ ਹਨ। ਇਹ ਪਲਾਜ਼ੇ 2013 ’ਚ ਬੰਦ ਹੋਣੇ ਸੀ, ਫਿਰ 2018 ’ਚ ਬੰਦ ਹੋਣੇ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਨੋਂ ਵਾਰ ਟੌਲ ਵਾਲਿਆਂ ਦੇ ਹੱਕ ’ਚ ਫ਼ੈਸਲੇ ਕੀਤੇ ਤੇ ਪੰਜਾਬੀਆਂ ਦੀ ਲੁੱਟ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਜੇ ਪਹਿਲਾਂ ਵਾਲਿਆਂ ਦੀਆਂ ਨੀਅਤਾਂ ਚੰਗੀਆਂ ਹੁੰਦੀਆਂ ਤਾਂ ਪਹਿਲਾਂ 2013 ਤੇ ਫਿਰ 2018 ’ਚ ਟੌਲ ਬੰਦ ਹੋ ਜਾਣੇ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਮਝੌਤੇ ਤਹਿਤ ਪਹਿਲੀ ਵਾਰ ਸੜਕ ਦਾ ਕੰਮ ਮਾਰਚ 2013 ’ਚ ਪੂਰਾ ਹੋਣਾ ਸੀ ਪਰ ਟੋਲ਼ ਵਾਲਿਆਂ ਨੇ 786 ਦਿਨ ਲਟਕਾ ਕੇ 2015 ’ਚ ਕੰਮ ਪੂਰਾ ਕੀਤਾ। ਕੁੱਲ ਜੁਰਮਾਨਾ ਸਮੇਤ ਵਿਆਜ 61.60 ਕਰੋੜ ਬਣਦਾ ਸੀ, ਜੋ ਰਾਜ ਨਹੀਂ ਸੇਵਾ ਵਾਲਿਆਂ ਨੇ ਮੁਆਫ਼ ਕਰ ਦਿੱਤਾ, ਸਗੋਂ ਸਮਝੌਤੇ ’ਚ ਲਿੱਖ ਦਿੱਤਾ ਗਿਆ ਕਿ ਸਰਕਾਰ 6 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਨਹੀਂ ਵਸੂਲ ਸਕਦੀ। ਅੱਜ ਜੁਆਬ ਦੇਣ ਪ੍ਰਤਾਪ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ ਪਰਮਿੰਦਰ ਢੀਂਡਸਾ ਕਿ ਲੋਕਾਂ ਦੀ ਲੁੱਟ ਜਾਰੀ ਕਿਉਂ ਰੱਖੀ। ਅੱਜ ਤੋਂ ਲੋਕਾਂ ਦਾ 10.52 ਲੱਖ ਰੋਜ਼ਾਨਾ ਟੌਲ ਤੋਂ ਬਚੇਗਾ, ਜੇ ਇਹ ਟੌਲ ਦਸ ਸਾਲ ਪਹਿਲਾਂ ਬੰਦ ਹੋ ਜਾਂਦਾ ਤਾਂ ਲੋਕਾਂ ਦਾ ਕਰੋੜਾਂ ਰੁਪਈਆ ਬੱਚ ਸਕਦਾ ਸੀ।





News Source link

- Advertisement -

More articles

- Advertisement -

Latest article