22.7 C
Patiāla
Friday, March 29, 2024

ਬਰਤਾਨੀਆ: ਜੇ ਏਜੰਸੀਆਂ ਪਰਿਵਾਰਕ ‘ਕਲੇਸ਼’ ਨਜ਼ਰਅੰਦਾਜ਼ ਨਾ ਕਰਦੀਆਂ ਤਾਂ ਪੁੱਤ ਹੱਥੋਂ ਕਤਲ ਹੋ ਤੋਂ ਬਚ ਜਾਣੇ ਸਨ ਮਾਂ ਤੇ ਮਤਰੇਆ ਪਿਓ

Must read


ਲੰਡਨ, 3 ਫਰਵਰੀ

ਬਰਤਾਨੀਆ ਵਿੱਚ ਸਾਲ 2020 ਵਿੱਚ ਇੱਕ ਸਿੱਖ ਜੋੜੇ ਦਾ ਉਸ ਦੇ ਪੁੱਤ ਵੱਲੋਂ ਕਤਲ ਨੂੰ ਰੋਕਿਆ ਜਾ ਸਕਦਾ ਸੀ ਬਸ਼ਰਤੇ ਅਪਰਾਧ ਤੋਂ ਪਹਿਲਾਂ ਪਰਿਵਾਰ ਨਾਲ ਜੁੜੀਆਂ ਏਜੰਸੀਆਂ ਨੇ ਪਰਿਵਾਰ ਵਿਚਲੇ ਮਸਲੇ ਨੂੰ ਸਹੀ ਢੰਗ ਨਾਲ ਹੱਲ ਕੀਤਾ ਹੁੰਦਾ। 25 ਸਾਲ ਦੇ ਅਨਮੋਲ ਚਾਨਾ ਨੇ ਫਰਵਰੀ 2020 ਵਿੱਚ ਆਪਣੀ ਮਾਂ ਜਸਬੀਰ ਕੌਰ (52) ਅਤੇ ਮਤਰੇਏ ਪਿਤਾ ਰੁਪਿੰਦਰ ਬਾਸਨ (51) ਨੂੰ ਘਰ ਵਿੱਚ 20 ਤੋਂ ਵੱਧ ਵਾਰ ਚਾਕੂ ਮਾਰ ਕੇ ਮਾਰ ਦਿੱਤਾ ਸੀ। ਉਸ ਨੂੰ ਬਰਮਿੰਘਮ ਕਰਾਊਨ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਚਾਨਾ ਆਪਣੀ ਮਾਂ ਲਈ ਖਤਰਾ ਬਣ ਗਿਆ ਸੀ ਤੇ ਉਹ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਪਰਿਵਾਰ ਇਸ ਮਾਮਲੇ ’ਚ ਵਾਰ ਵਾਰ ਸਹਾਇਤਾ ਦੀ ਮੰਗ ਕਰ ਰਿਹਾ ਸੀ ਪਰ ਉਸ ਦੀਆਂ ਚਿੰਤਾਵਾਂ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ।



News Source link
#ਬਰਤਨਆ #ਜ #ਏਜਸਆ #ਪਰਵਰਕ #ਕਲਸ਼ #ਨਜਰਅਦਜ #ਨ #ਕਰਦਆ #ਤ #ਪਤ #ਹਥ #ਕਤਲ #ਹ #ਤ #ਬਚ #ਜਣ #ਸਨ #ਮ #ਤ #ਮਤਰਆ #ਪਓ

- Advertisement -

More articles

- Advertisement -

Latest article