35.2 C
Patiāla
Tuesday, April 23, 2024

ਕੁਸ਼ਤੀ ਵਿਵਾਦ: ਬਬੀਤਾ ਨਿਗਰਾਨ ਕਮੇਟੀ ’ਚ ਸ਼ਾਮਲ

Must read


ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਵਿੱਚ ਸੋੋਨ ਤਗ਼ਮਾ ਜੇਤੂ ਪਹਿਲਵਾਨ ਬਬੀਤਾ ਫੋਗਾਟ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਾਇਮ ਨਿਗਰਾਨ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਖੇਡ ਮੰਤਰਾਲੇ ਵੱਲੋਂ ਕਾਇਮ ਨਿਗਰਾਨ ਕਮੇਟੀ ਵੱਲੋਂ ਡਬਲਿਊਐੱਫਆਈ ਅਤੇ ਇਸ ਦੇ ਪ੍ਰਧਾਨ ’ਤੇ ਲੱਗੇ ਜਿਣਸੀ ਦੁਰਵਿਵਹਾਰ, ਤੰਗ ਪ੍ਰੇਸ਼ਾਨ ਕਰਨ, ਧਮਕਾਉਣ ਅਤੇ ਪ੍ਰਬੰਧਕੀ ਖਾਮੀਆਂ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਦੋਸ਼ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਾਹੀਆ ਵੱਲੋਂ ਗਏ ਸਨ। ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ, ‘‘ਬਬੀਤਾ ਫੋਗਾਟ ਨੂੰ ਖੇਡ ਮੰਤਰਾਲੇ ਵੱਲੋਂ ਕਾਇਮ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਜੋ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਰੋਜ਼ਾਨਾ ਦਾ ਕੰਮਕਾਜ ਦੇਖੇਗੀ।’’ ਪੀਟੀਆਈ





News Source link

- Advertisement -

More articles

- Advertisement -

Latest article