23 C
Patiāla
Saturday, April 20, 2024

ਆਗਰਾ ਪੁਲੀਸ ਵੱਲੋਂ ਬਿਸ਼ਨੋਈ ਗਰੋਹ ਦੇ ਚਾਰ ਸ਼ੂਟਰ ਕਾਬੂ

Must read


ਆਗਰਾ, 31 ਜਨਵਰੀ

ਜੈਪੁਰ ਵਿੱਚ ਇਕ ਹੋਟਲ ਮਾਲਕ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਆਗਰਾ ਪੁਲੀਸ ਨੇ ਕਥਿਤ ਲਾਰੈਂਸ ਬਿਸ਼ਨੋਈ ਗਰੋਹ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਪੁਲੀਸ ਦੇ ਉਚ ਅਧਿਕਾਰੀਆਂ ਨੇ ਦਿੱਤੀ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਇਨ੍ਹਾਂ ਗੈਂਗਸਟਰਾਂ ਨੇ ਲੰਘੀ 28 ਜਨਵਰੀ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਹੋਟਲ ਅਕਸ਼ੈ ਗੁਰਨਾਨੀ ਦੇ ਮਾਲਕ ’ਤੇ ਗੋਲੀਆਂ ਚਲਾਈਆਂ ਸਨ ਕਿਉਂਕਿ ਉਸ ਨੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੇਣ ਤੋਂ ਨਾਂਹ ਕਰ ਦਿੱਤੀ ਸੀ। 

ਇਨ੍ਹਾਂ ਮੁਲਜ਼ਮਾਂ ਨੂੰ ਆਗਰਾ ਦੇ ਦਿਹਾਤੀ ਖੇਤਰ ਬਾਹ ਵਿਚੋਂ ਆਗਰਾ ਪੁਲੀਸ ਦੀ ‘ਸਵੈਟ’ ਟੀਮ ਨੇ ਕਾਬੂ ਕੀਤਾ ਹੈ। ਡਿਪਟੀ ਕਮਿਸ਼ਟਰ ਆਫ਼ ਪੁਲੀਸ (ਪੂਰਬੀ) ਸੋਮੇਂਦਰ ਮੀਨਾ ਨੇ ਅੱਜ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਪੜਤਾਲ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਜੈਪੁਰ ਵਿੱਚ ਲੰਘੀ 28 ਜਨਵਰੀ ਨੂੰ ਹੋਟਲ ਮਾਲਕ ’ਤੇ ਗੋਲੀਆਂ ਚਲਾਈਆਂ ਸਨ ਅਤੇ ਉਹ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧ ਰੱਖਦੇ ਹਨ। ਜਾਣਕਾਰੀ ਅਨੁਸਾਰ ਜੈਪੁਰ ਦੇ ਜਵਾਹਰ ਪੁਲੀਸ ਥਾਣੇ ਵਿਚ ਗੈਂਗਸਟਰਾਂ ਖ਼ਿਲਾਫ਼ ਗੁਰਨਾਨੀ ਕੋਲੋਂ ਵਟਸਐਪ ਕਾਲ ਰਾਹੀਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਗੈਂਗਸਟਰਾਂ ਨੂੰ ਜੈਪੁਰ ਪੁਲੀਸ ਦੀ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਚਾਰ ਗੈਂਗਸਟਰਾਂ ਦੀ ਪਛਾਣ ਜੈ ਪ੍ਰਕਾਸ਼ ਉਰਫ਼ ਜੇਪੀ ਅਤੇ ਰਿਸ਼ਭ ਵਾਸੀ ਬੀਕਾਨੇਰ ਰਾਜਸਥਾਨ ਅਤੇ ਪ੍ਰਦੀਪ ਸ਼ੁਕਲਾ ਅਤੇ ਭਪੇਂਦਰ ਗੁਰਜਰ ਵਾਸੀ ਆਗਰਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ, ਛੇ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀ ਸੋਮੇਂਦਰ ਮੀਨਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਗਲੀ ਜਾਂਚ ਲਈ ਜੈਪੁਰ ਪੁਲੀਸ ਹਵਾਲੇ ਕਰ ਦਿੱਤਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article