21.8 C
Patiāla
Saturday, April 20, 2024

ਇਪਸਾ ਵੱਲੋਂ ਮੁਹੰਮਦ ਸ਼ਮੀਮ ਖਾਨ ਦਾ ਸਨਮਾਨ

Must read


ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਨਵੇਂ ਸਾਲ ਦੀ ਦੂਸਰੀ ਅਦਬੀ ਬੈਠਕ ਸਿਡਨੀ ਵਿੱਚ ਕਲਾ, ਸਾਹਿਤ ਅਤੇ ਸੰਗੀਤ ਲਈ ਨਿਰਸਵਾਰਥ ਯਤਨਸ਼ੀਲ ਸਮਾਜ ਸੇਵੀ, ਹਿੰਦੀ ਫ਼ਿਲਮਸਾਜ਼ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਨਾਮਵਰ ਸਮਾਜਿਕ ਹਸਤੀ ਮੁਹੰਮਦ ਸ਼ਮੀਮ ਖਾਨ ਨੂੰ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ।

ਮੁਹੰਮਦ ਸ਼ਮੀਮ ਖਾਨ ਨੇ ਪਿਛਲੇ ਇੱਕ ਅਰਸੇ ਤੋਂ ਸਿਡਨੀ ਵਿੱਚ ਪੰਜਾਬੀ, ਹਿੰਦੀ ਅਤੇ ਊਰਦੂ ਸ਼ਾਇਰੀ ਦੇ ਮਿਆਰੀ ਪ੍ਰੋਗਰਾਮ ਕਰਵਾਉਂਦਿਆਂ ਆਸਟਰੇਲੀਆ ਵਿੱਚ ਭਾਰਤੀ ਸਾਹਿਤ ਲਈ ਬਹੁਤ ਪਾਏਦਾਰ ਕੰਮ ਕੀਤਾ ਹੈ। ਸਰਬਜੀਤ ਸੋਹੀ ਨੇ ਕਿਹਾ ਕਿ ਸ਼ਮੀਮ ਖਾਨ ਨੇ ਸਾਹਿਤ ਲਈ ਸਾਂਝੇ ਮੰਚ ਦੀ ਸਥਾਪਨਾ ਕਰਦਿਆਂ ਸੱਚੀ ਸੁੱਚੀ ਭਾਰਤੀਅਤਾ ਅਤੇ ਮੁਹੱਬਤ ਦੀ ਮਹਿਕਦਾਰ ਪੈੜ ਪਾਈ ਹੈ। ਉਸ ਨੇ ਆਪਣੇ ਜੀਵਨ ਨਿਰਬਾਹ ਲਈ ਕਿਰਤ ਕਮਾਈ ਕਰਦਿਆਂ, ਪਰਵਾਸੀ ਜ਼ਿੰਦਗੀ ਦੇ ਰੁਝੇਵਿਆਂ ਦਰਮਿਆਨ ਕਰਮ ਅਤੇ ਕਿਰਦਾਰ ਦੇ ਪਵਿੱਤਰ ਅਕਸ ਨੂੰ ਕਾਇਮ ਰੱਖਦਿਆਂ ਕਲਾ, ਸਾਹਿਤ ਅਤੇ ਸੰਗੀਤ ਲਈ ਜ਼ਿਕਰਯੋਗ ਕਾਰਜ ਕੀਤੇ ਹਨ। ਰੁਪਿੰਦਰ ਸੋਜ਼ ਨੇ ਸ਼ਮੀਮ ਖਾਨ ਦੀ ਪਹੁੰਚ ਅਤੇ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਉਸ ਨੂੰ ਭਾਰਤੀ ਭਾਈਚਾਰੇ ਦਾ ਮਾਣ ਆਖਿਆ।

ਇਸ ਸਮਾਗਮ ਦੌਰਾਨ ਕਰਵਾਏ ਕਵੀ ਦਰਬਾਰ ਵਿੱਚ ਗੀਤਕਾਰ ਸੁਰਜੀਤ ਸੰਧੂ, ਰੁਪਿੰਦਰ ਸੋਜ਼, ਹਰਜੀਤ ਕੌਰ ਸੰਧੂ, ਗੁਰਜਿੰਦਰ ਸਿੰਘ ਸੰਧੂ ਅਤੇ ਸਰਬਜੀਤ ਸੋਹੀ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਦੋ ਬੱਚਿਆਂ ਸੁਖਮਨ ਸੰਧੂ ਅਤੇ ਅਸ਼ਮੀਤ ਸੰਧੂ ਨੇ ਬਾਲ ਕਵਿਤਾਵਾਂ ਸੁਣਾ ਕੇ ਵਾਹ ਵਾਹ ਹਾਸਲ ਕੀਤੀ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਮੀਤ ਪ੍ਰਧਾਨ ਪਾਲ ਰਾਊਕੇ, ਇਪਸਾ ਦੇ ਸਪੋਕਸਮੈਨ ਅਤੇ ਜਸਟਿਸ ਆਫ ਪੀਸ ਦਲਵੀਰ ਹਲਵਾਰਵੀ, ਹਰਿਆਣਵੀ ਕਵਿਤਰੀ ਅਤੇ ਨ੍ਰਤਕੀ ਨੀਤੂ ਸਿੰਘ ਮਲਿਕ ਆਦਿ ਮੌਜੂਦ ਸਨ।



News Source link
#ਇਪਸ #ਵਲ #ਮਹਮਦ #ਸਮਮ #ਖਨ #ਦ #ਸਨਮਨ

- Advertisement -

More articles

- Advertisement -

Latest article