21.5 C
Patiāla
Tuesday, March 19, 2024

ਨਿਆਂ ਪ੍ਰਣਾਲੀ ਨੂੰ ਫੋਰੈਂਸਿਕ ਵਿਗਿਆਨ ਆਧਾਰਤ ਜਾਂਚ ਨਾਲ ਜੋੜਨ ਦੀ ਲੋੜ: ਸ਼ਾਹ

Must read


ਧਾਰਵਾੜ/ਹੁਬਲੀ (ਕਰਨਾਟਕ), 28 ਜਨਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਰਤ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਠੀਕ ਕਰਨ ਲਈ ਦੇਸ਼ ਵਿੱਚ ‘ਦੋਸ਼ੀ ਠਹਿਰਾਉਣ ਦੀ ਦਰ ਵਧਾਉਣ’ ਅਤੇ ਅਪਰਾਧਕ ਨਿਆਂ ਪ੍ਰਣਾਲੀ ਨੂੰ ਫੋਰੈਂਸਿਕ ਵਿਗਿਆਨ ਅਧਾਰਤ ਜਾਂਚ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਦੇਸ਼ ਵਿੱਚ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਹੋ ਰਹੀ ਤਰੱਕੀ ਨੂੰ ਉਭਾਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਫੋਰੈਂਸਿਕ ਵਿਗਿਆਨ ਮਾਹਿਰ ਹੋਣਗੇ।  ਇਸੇ ਦੌਰਾਨ ਹੁਬਲੀ ਵਿੱਚ ਇੱਕ ਕਾਲਜ ਦੇ ਸਮਾਗਮ ਵਿੱਚ ਕੇਂਦਰੀ ਮੰਤਰੀ ਨੇ ਨੌਜਵਾਨਾਂ ਨੂੰ ਦੇਸ਼ ਨਿਰਮਾਣ ਵਿੱਚ ਯੋਗਦਾਨ ਦੇਣ ਅਤੇ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਕਿ 2047 ਵਿੱਚ ਆਜ਼ਾਦੀ ਦੀ ਸ਼ਤਾਬਦੀ ਮਨਾਉਣ ਤੱਕ ਦੇਸ਼ ਹਰ ਖੇਤਰ ਵਿੱਚ ਮੋਹਰੀ ਹੋਵੇ। 

ਕੇਂਦਰੀ ਗ੍ਰਹਿ ਮੰਤਰੀ ਇੱਥੇ ਕੌਮੀ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਮਗਰੋਂ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ, ‘‘ਮੈਂ ਦੇਸ਼ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੂਰੀ ਦੁਨੀਆ ਵਿੱਚ ਜੇਕਰ ਕਿਸੇ ਦੇਸ਼ ਕੋਲ ਅਗਲੇ ਪੰਜ ਸਾਲਾਂ ਵਿੱਚ ਸਭ ਤੋਂ ਵੱਧ ਫੋਰੈਂਸਿਕ ਮਾਹਿਰ ਹੋਣਗੇ, ਤਾਂ ਇਹ ਭਾਰਤ ਹੋਵੇਗਾ। ਕਿਉਂਕਿ ਭਾਰਤ ਦੀ ਕੌਮੀ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੁਨੀਆ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਹੈ।’’ ਉਨ੍ਹਾਂ ਕਿਹਾ ਕਿ ਅਪਰਾਧ ਜਗਤ ਤੇਜ਼ੀ ਨਾਲ ਬਦਲ ਰਿਹਾ ਹੈ ਭਾਵੇਂ ਇਹ ਜਾਅਲੀ ਕਰੰਸੀ ਹੋਵੇ, ਹਵਾਲਾ ਲੈਣ-ਦੇਣ, ਸਰਹੱਦ ’ਤੇ ਘੁਸਪੈਠ, ਨਸ਼ੇ, ਸਾਈਬਰ ਅਪਰਾਧ ਜਾਂ ਔਰਤਾਂ ਖ਼ਿਲਾਫ਼ ਅਪਰਾਧ ਹੋਣ, ਅਪਰਾਧੀ ਇਸ ਵਿੱਚ ਪੁਲੀਸ ਤੋਂ ਬਹੁਤ ਅੱਗੇ ਹਨ। ਉਨ੍ਹਾਂ ਕਿਹਾ, ‘ਜਿੰਨਾ ਚਿਰ ਪੁਲੀਸ ਅਪਰਾਧੀਆਂ ਤੋਂ ਦੋ ਕਦਮ ਅੱਗੇ ਨਹੀਂ ਹੁੰਦੀ, ਅਪਰਾਧ ਨੂੰ ਰੋਕਣਾ ਅਸੰਭਵ ਹੈ। ਸਾਨੂੰ ‘ਦੋਸ਼ੀ ਠਹਿਰਾਉਣ ਦੀ ਦਰ’ ਵਧਾਉਣੀ ਪਵੇਗੀ। ਜਦੋਂ ਤੱਕ ਜਾਂਚ ਦਾ ਆਧਾਰ ਵਿਗਿਆਨਕ ਨਹੀਂ ਹੋਵੇਗਾ, ਫੋਰੈਂਸਿਕ ਵਿਗਿਆਨ ਦੇ ਆਧਾਰ ’ਤੇ ਨਹੀਂ ਹੋਵੇਗਾ ਉਦੋਂ ਤੱਕ ਅਸੀਂ ਦੋਸ਼ੀਆਂ ਨੂੰ ਅਦਾਲਤ ਤੋਂ ਸਜ਼ਾ ਨਹੀਂ ਦਿਵਾ ਸਕਾਂਗੇ।’’

 ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਅੱਗੇ ਵਧ ਰਿਹਾ ਹੈ, ਉਸ ਨਾਲ ਚੁਣੌਤੀਆਂ ਵੀ ਵਧਣਗੀਆਂ। ਇਸ ਕਰਕੇ ਉਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਮਾਹਿਰਾਂ ਨੂੰ ਤਿਆਰ ਕਰਨ ਦੀ ਲੋੜ ਹੈ। ਗ੍ਰਹਿ ਮੰਤਰੀ ਨੇ ਆਖਿਆ, ‘‘ਸਾਡੀ ਨਿਆਂ ਪ੍ਰਣਾਲੀ ਵਿੱਚ ਫੋਰੈਂਸਿਕ ਸਾਇੰਸ ਸਬੂਤਾਂ ਨੂੰ ਅਹਿਮੀਅਤ ਦਿੱਤੀ ਜਾਵੇਗੀ। ਇਸ ਕਰਕੇ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਸੀਂ ਆਈਪੀਸੀ, ਸੀਆਰਪੀਸੀ ਅਤੇ ਇੰਡੀਅਨ ਐਵੀਡੈਂਸ ਐਕਟ ਵਿੱਚ   ਸੋਧਾਂ ਕਰਕੇ ਇਸ ਨੂੰ ਮਜ਼ਬੂਤ ਬਣਾ ਰਹੇ ਹਾਂ।’’ ਉਨ੍ਹਾਂ ਇਹ ਵੀ ਕਿਹਾ ਕਿ   ਹੁਣ ‘‘ਥਰਡ ਡਿਗਰੀ ਤਰੀਕੇ’’ ਦੀ ਲੋੜ ਨਹੀਂ ਰਹੇਗੀ। -ਪੀਟੀਆਈ

ਰੋਡ ਸ਼ੋਅ ’ਚ ਸ਼ਾਮਲ ਹੋਏ ਸ਼ਾਹ

ਕੁੰਡਗੋਲ: ਕੇਂਦਰੀ ਗ੍ਰਹਿ ਮੰਤਰੀ ਅਮਿਤ ਅੱਜ ਕਰਨਾਟਕ ਵਿੱਚ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਕੁੰਡਗੋਲ ਵਿੱਚ ਭਾਜਪਾ ਵੱਲੋਂ ‘ਵਿਜੈ ਸੰਕਲਪ ਅਭਿਆਨ’ ਤਹਿਤ ਕੱਢੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰਾਂ ਕਾਂਗਰਸ ਅਤੇ ਜੇਡੀ(ਐੱਸ) ’ਤੇ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੀ  ਰਾਜਨੀਤੀ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਉਨ੍ਹਾਂ ਨੇ ਕਰਨਾਟਕ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਰੋਸਾ ਰੱਖਣ ਅਤੇ ਸੂਬੇ ਵਿੱਚ     ਪੂਰਨ ਬਹੁਮਤ ਦੀ ਸਰਕਾਰ ਬਣਾਉਣ ਲਈ ਭਾਜਪਾ ਨੂੰ ਵੋਟ ਪਾਉਣ। -ਪੀਟੀਆਈ



News Source link

- Advertisement -

More articles

- Advertisement -

Latest article