24.1 C
Patiāla
Wednesday, April 24, 2024

ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਦੇ ਨਿਪਟਾਰੇ ਲਈ ਤਿੰਨ ਕਮੇਟੀਆਂ ਬਣਾਈਆਂ

Must read


ਨਵੀਂ ਦਿੱਲੀ, 28 ਜਨਵਰੀ

ਕੇਂਦਰ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਤੇ ਹੋਰ ਇੰਟਰਨੈੱਟ ਆਧਾਰਤ ਪਲੈਟਫਾਰਮਾਂ ਖ਼ਿਲਾਫ਼ ਉਪਭੋਗਤਾਵਾਂ ਦੀਆਂ ਸ਼ਿਕਾਇਕਤਾਂ ਸੁਣਨ ਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਤਿੰਨ ਸ਼ਿਕਾਇਤ ਅਪੀਲ ਕਮੇਟੀਆਂ ਕਾਇਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਤਿੰਨੋਂ ਸ਼ਿਕਾਇਤ ਅਪੀਲ ਕਮੇਟੀਆਂ ਦਾ ਇਕ-ਇਕ ਚੇਅਰਪਰਸਨ ਤੇ ਦੋ ਪੂਰੇ ਸਮੇਂ ਲਈ ਮੈਂਬਰ ਹੋਣਗੇ ਜੋ ਕਿ ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਇੰਡਸਟਰੀ ਤੋਂ ਸੀਨੀਅਰ ਕਾਰਜਕਾਰੀ ਵਜੋਂ ਸੇਵਾਮੁਕਤ ਹੋਣਗੇ। ਇਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ।

ਪਹਿਲੀ ਕਮੇਟੀ ਦੀ ਅਗਵਾਈ ਗ੍ਰਹਿ ਮੰਤਰਾਲੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦਾ ਮੁੱਖ ਕਾਰਜਕਾਰੀ ਅਧਿਕਾਰੀ ਕਰੇਗਾ। ਸੇਵਾਮੁਕਤ ਆਈਪੀਐੱਸ ਅਧਿਕਾਰੀ ਆਸ਼ੂਤੋਸ਼ ਸ਼ੁਕਲਾ ਤੇ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਚੀਫ ਜਨਰਲ ਮੈਨੇਜਰ ਤੇ ਮੁੱਖ ਸੂਚਨਾ ਅਧਿਕਾਰੀ ਸੁਨੀਲ ਸੋਨੀ ਨੂੰ ਕਮੇਟੀ ਦਾ ਪੂਰੇ ਸਮੇਂ ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦੂਜੀ ਕਮੇਟੀ ਦੀ ਅਗਵਾਈ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵਿੱਚ ਨੀਤੀ ਤੇ ਪ੍ਰਸ਼ਾਸਨ ਡਿਵੀਜ਼ਨ ਦੇ ਇੰਚਾਰਜ ਜੁਆਇੰਟ ਸਕੱਤਰ ਵੱਲੋਂ ਕੀਤੀ ਜਾਵੇਗੀ। ਭਾਰਤੀ ਜਲ ਸੈਨਾ ਤੋਂ ਸੇਵਾਮੁਕਤ ਕੋਮੋਡੋਰ ਸੁਨੀਲ ਕੁਮਾਰ ਗੁਪਤਾ ਤੇ ਐਲ ਐਂਡ ਟੀ ਦੇ ਸਾਬਕਾ ਮੀਤ ਪ੍ਰਧਾਨ ਕਵਿੰਦਰ ਸ਼ਰਮਾ ਪੂਰੇ ਸਮੇਂ ਲਈ ਮੈਂਬਰ ਹੋਣਗੇ। ਤੀਜੀ ਕਮੇਟੀ ਦੀ ਅਗਵਾਈ ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਰਤਾਲੇ ਵਿੱਚ ਇਕ ਸੀਨੀਅਰ ਵਿਗਿਆਨੀ ਕਵਿਤਾ ਭਾਟੀਆ ਵੱਲੋਂ ਕੀਤੀ ਜਾਵੇਗੀ। ਭਾਰਤੀ ਰੇਲਵੇ ਦੇ ਸਾਬਕਾ ਟਰੈਫਿਕ ਸਰਵਿਸ ਅਧਿਕਾਰੀ ਸੰਜੈ ਗੋਇਲ ਤੇ ਆਈਡੀਬੀਆਈ ਇਨਟੈਕ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ਼ਨਾਗਿਰੀ ਰਾਗੋਥਾਮਾਰਾਓ ਨੂੰ ਪੂਰੇ ਸਮੇਂ ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article