18.1 C
Patiāla
Friday, March 24, 2023

ਵਾਲੀਬਾਲ ਓਪਨ ਟੂਰਨਾਮੈਂਟ ਵਿੱਚ ਖੇਡ ਵਿਭਾਗ ਦੀ ਝੰਡੀ

Must read


ਖੇਤਰੀ ਪ੍ਰਤੀਨਿਧ

ਐਸ.ਏ.ਐਸ.ਨਗਰ(ਮੁਹਾਲੀ), 27 ਜਨਵਰੀ

ਗਰੀਨ ਲੋਟਸ ਕੰਪਨੀ ਵੱਲੋਂ ਖੇਡ ਵਿਭਾਗ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵਾਲੀਬਾਲ ਸਮੈਸ਼ਿੰਗ ਓਪਨ ਟੂਰਨਾਮੈਂਟ ਇੱਥੋਂ ਦੇ ਸੈਕਟਰ 78 ਦੇ ਖੇਡ ਭਵਨ ਵਿੱਚ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਜ਼ਿਲ੍ਹੇ ਦੀਆਂ 8 ਟੀਮਾਂ ਵੱਲੋੋਂ ਭਾਗ ਲਿਆ ਗਿਆ।

ਖੇਡ ਵਿਭਾਗ ਪੰਜਾਬ ਦੇ ਅਧੀਨ ਚੱਲ ਰਹੀ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀਆਈਐਸ) ਦੀ ਟੀਮ ਏ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ 31 ਹਜ਼ਾਰ ਦਾ ਅਤੇ ਟੀਮ ਬੀ ਵੱਲੋੋਂ ਦੂਜੀ ਪੁਜੀਸ਼ਨ ਦਰਜ ਕਰਕੇ 21 ਹਜ਼ਾਰ ਦਾ ਨਕਦ ਇਨਾਮ ਹਾਸਲ ਕੀਤਾ। ਪਿੰਡ ਮਲਕਪੁਰ ਦੀ ਟੀਮ ਨੇ ਤੀਜੀ ਪੁਜੀਸ਼ਨ ਹਾਸਲ ਕੀਤੀ ਤੇ ਗਿਆਰਾਂ ਹਜ਼ਾਰ ਦਾ ਇਨਾਮ ਜਿੱਤਿਆ।

ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋੋਹ ਵਿੱਚ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਨੇ ਮੁੱਖ ਮਹਿਮਾਨ ਤੇ ਗਰੀਨ ਲੋਟਸ ਕੰਪਨੀ ਦੇ ਐਚਆਰ ਕਰਨ ਲਾਂਬਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਪ੍ਰਦਾਨ ਕੀਤੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਅਤੇ ਵਾਲੀਬਾਲ ਕੋਚ ਸਪਿੰਦਰਪਾਲ ਸਿੰਘ ਵੀ ਹਾਜ਼ਰ ਸਨ।

News Source link

- Advertisement -

More articles

- Advertisement -

Latest article