23.8 C
Patiāla
Thursday, April 25, 2024

ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਫਾਈਨਲ: ਸਾਨੀਆ ਆਪਣੇ ਆਖ਼ਰੀ ਗਰੈਂਡ ਸਲੈਮ ’ਚ ਖ਼ਿਤਾਬ ਨਾ ਜਿੱਤ ਸਕੀ

Must read


ਮੈਲਬਰਨ, 27 ਜਨਵਰੀ

ਭਾਰਤ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨੇ ਇੱਥੇ ਆਸਟਰੇਲੀਅਨ ਓਪਨ ਵਿੱਚ ਹਮਵਤਨ ਰੋਹਨ ਬੋਪੰਨਾ ਦੇ ਨਾਲ ਮਿਕਸਡ ਡਬਲਜ਼ ਉਪ ਜੇਤੂ ਰਹਿ ਕੇ ਆਪਣੇ ਗਰੈਂਡ ਸਲੈਮ ਕਰੀਅਰ ਦਾ ਅੰਤ ਕੀਤਾ। ਸਾਨੀਆ ਨੇ ਆਪਣੇ ਕਰੀਅਰ ਵਿੱਚ ਛੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਮਹਿਲਾ ਡਬਲਜ਼ ਅਤੇ ਇੰਨੇ ਹੀ ਮਿਕਸਡ ਡਬਲਜ਼ ਖ਼ਿਤਾਬ ਸ਼ਾਮਲ ਹਨ। ਸਾਨੀਆ ਅਤੇ ਬੋਪੰਨਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਫਾਈਨਲ ਵਿੱਚ ਲੂਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਦੀ ਬ੍ਰਾਜ਼ੀਲ ਦੀ ਜੋੜੀ ਤੋਂ 6-7 (2) 2-6 ਨਾਲ ਹਾਰ ਗਈ। ਸਾਨੀਆ ਮੈਚ ਤੋਂ ਬਾਅਦ ਭਾਵੁਕ ਹੋ ਗਈ ਅਤੇ ਮੁਸ਼ਕਿਲ ਨਾਲ ਆਪਣੇ ਹੰਝੂ ਰੋਕ ਸਕੀ। ਉਸ ਨੇ ਕਿਹਾ, ‘ਜੇ ਮੈਂ ਰੋਈ ਤਾਂ ਇਹ ਖੁਸ਼ੀ ਦੇ ਹੰਝੂ ਹੋਣਗੇ। ਮੇਰੇ ਕੋਲ ਦੋ ਹੋਰ ਟੂਰਨਾਮੈਂਟ ਖੇਡਣੇ ਹਨ ਪਰ ਮੇਰਾ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਮੈਲਬਾਰਨ ਤੋਂ ਹੋਈ ਸੀ।’

 

 





News Source link

- Advertisement -

More articles

- Advertisement -

Latest article