39.1 C
Patiāla
Thursday, April 25, 2024

ਨੋਟਬੰਦੀ ਵਰਗੇ ਫ਼ੈਸਲਿਆਂ ਨੇ ਦੇਸ਼ ਦਾ ਅਰਥਚਾਰਾ ਬਚਾਇਆ: ਨਕਵੀ

Must read


ਨਵੀਂ ਦਿੱਲੀ, 15 ਜਨਵਰੀ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਨੋਟਬੰਦੀ ਵਰਗੇ ‘ਦੂਰਅੰਦੇਸ਼ੀ ਫੈਸਲਿਆਂ’ ਨੇ ਆਲਮੀ ਵਿੱਤੀ ਸੰਕਟ ਦੌਰਾਨ ਭਾਰਤੀ ਅਰਥਚਾਰੇ ਨੂੰ ਬਚਾਇਆ ਅਤੇ ਦਹਿਸ਼ਤੀ ਫੰਡਿੰਗ ਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ। ਉਨ੍ਹਾਂ ਕਿਹਾ ਕਿ ਉਸਾਰੂ ਅਤੇ ਸੋਚ-ਸਮਝ ਕੇ ਕੀਤੇ ਗਏ ਆਰਥਿਕ ਸੁਧਾਰ ਅਤੇ ਫ਼ੈਸਲੇ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਰਣਨੀਤਕ ਸੁਰੱਖਿਆ ਯਕੀਨੀ ਬਣਾਉਣ ਲਈ ਮੀਲ ਪੱਥਰ ਸਾਬਤ ਹੋਏ ਹਨ।  ‘ਦਿੱਲੀ ਮੁਦਰਾ ਉਤਸਵ 2023’ ਦੇ ਸਮਾਪਤੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਨਕਵੀ ਨੇ ਕਿਹਾ ਕਿ ਦੁਨੀਆ ਨੂੰ ‘ਜ਼ੀਰੋ’ ਅੰਕ ਦੇਣ ਵਾਲਾ ਭਾਰਤ ਹੁਣ ‘ਗਲੋਬਲ ਹੀਰੋ’ ਬਣ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ ਕਿ ਜੀਐੱਸਟੀ ਦੇਸ਼ ਵਿੱਚ ਟੈਕਸ ਸੁਧਾਰਾਂ ਦੀ ਦਿਸ਼ਾ ’ਚ ਕਾਫੀ ਸਫਲ ਸਾਬਤ ਹੋਇਆ। -ਪੀਟੀਆਈ



News Source link

- Advertisement -

More articles

- Advertisement -

Latest article