25.2 C
Patiāla
Thursday, April 25, 2024

ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ਨੇ ਸ਼ੂਟ ਵੱਟੀ

Must read


ਮੁੰਬਈ: ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 10.417 ਅਰਬ ਡਾਲਰ ਤੋਂ 572 ਅਰਬ ਡਾਲਰ ਦਾ ਇਜ਼ਾਫਾ ਹੋਇਆ ਹੈ। ਇਹ ਅੰਕੜਾ 13 ਜਨਵਰੀ ਦਾ ਹੈ ਤੇ ਹਾਲੀਆ ਸਮਿਆਂ ਵਿੱਚ ਇਹ ਸਭ ਤੋਂ ਵੱਡਾ ਹਫ਼ਤਾਵਾਰੀ ਉਛਾਲ ਹੈ। ਇਸ ਤੋਂ ਪਿਛਲੇ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ 1.268 ਅਰਬ ਡਾਲਰ ਤੋਂ 561.583 ਬਿਲੀਅਨ ਅਮਰੀਕੀ ਡਾਲਰ ਦਾ ਨਿਘਾਰ ਵੇਖਣ ਨੂੰ ਮਿਲਿਆ ਸੀ। ਅਕਤੂਬਰ 2021 ਵਿੱਚ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਅਮਰੀਕੀ ਡਾਲਰ ਨਾਲ ਨਵੀਂ ਸਿਖਰ ’ਤੇ ਸਨ। ਰੁਪਏ ’ਤੇ ਪਾਏ ਦਬਾਅ ਨੂੰ ਘਟਾਉਣ ਲਈ ਕੇਂਦਰੀ ਬੈਂਕ ਵੱਲੋਂ ਕੀਤੀਆਂ ਪੇਸ਼ਬੰਦੀਆਂ ਕਰਕੇ ਵਿਦੇਸ਼ੀ ਮੁਦਰਾ ਭੰਡਾਰ ਹੇਠਾਂ ਵੱਲ ਨੂੰ ਜਾਣ ਲੱਗਾ ਸੀ। ਅਕਤੂਬਰ 2022 ਵਿੱਚ ਮੁਦਰਾ ਭੰਡਾਰ 14.721 ਅਰਬ ਅਮਰੀਕੀ ਡਾਲਰ ਵਧਿਆ ਸੀ। ਆਰਬੀਆਈ ਨੇ ਕਿਹਾ ਕਿ ਸੋਨੇ ਦੇ ਭੰਡਾਰਾਂ ਵਿੱਚ 1.106 ਅਰਬ ਤੋਂ 42.89 ਅਰਬ ਅਮਰੀਕੀ ਡਾਲਰ ਦਾ ਉਛਾਲ ਆਇਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article