22.7 C
Patiāla
Friday, March 29, 2024

ਬਿਰਧ ਪਾਵਨ ਸਰੂਪਾਂ ਦੀ ਸੰਭਾਲ ਦਾ ਮਾਮਲਾ ਭਖਿਆ

Must read


ਪੱਤਰ ਪ੍ਰੇਰਕ

ਨਵੀਂ ਦਿੱਲੀ, 15 ਜਨਵਰੀ

ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਨੂੰ ਪਾਕਿਸਤਾਨ ਤੋਂ ਲਿਆ ਕੇ ਦਿੱਲੀ ਵਿੱਚ ਸੰਭਾਲ ਕਰਨ ਦਾ ਮਾਮਲਾ ਭਖ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ 200 ਤੋਂ ਵੱਧ ਬਿਰਧ ਸਰੂਪ ਦਿੱਲੀ ਵਿੱਚ ਲਿਆ ਕੇ ਸਾਂਭੇ ਜਾਣੇ ਸਨ ਪਰ ਉਨ੍ਹਾਂ ਨੂੰ ਸਰਨਾ ਭਰਾਵਾਂ ਨੇ ਰੁਕਵਾ ਦਿੱਤਾ ਜੋ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਔਕਾਫ਼ ਬੋਰਡ ਰਾਹੀਂ ਇਨ੍ਹਾਂ ਬਿਰਧ ਸਰੂਪਾਂ ਨੂੰ ਦਿੱਲੀ ਆਉਣ ਤੋਂ ਰੋਕ ਦਿੱਤਾ ਗਿਆ ਹੈ। ਸ੍ਰੀ ਕਾਲਕਾ ਨੇ ਕਿਹਾ ਕਿ ਉਕਤ ਬਿਰਧ ਤੇ ਹੱਥ ਲਿਖਤ ਸਰੂਪਾਂ ਨੂੰ ਸਾਂਭਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਿਆਰ ਸੀ ਪਰ ਰਾਹ ਵਿੱਚ ਸਰਨਾ ਧੜੇ ਨੇ ਰੁਕਾਵਟ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪੁਰਾਤਨ ਸਰੂਪਾਂ ਵਿੱਚ ਕੁਝ ਹੱਥ ਲਿਖਤ ਸਰੂਪ ਵੀ ਹਨ ਜੋ ਖੋਜੀਆਂ ਲਈ ਵੱਡੀ ਖੋਜ ਦਾ ਵਿਸ਼ਾ ਵੀ ਹੋ ਸਕਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਇਕਾਈ) ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਾਤਨ ਤੇ ਬਿਰਧ ਸਰੂਪ ਨਾ ਦੇਣ ’ਤੇ ਪਾਕਿਸਤਾਨ ਦੇ ਔਕਾਫ਼ ਬੋਰਡ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵੱਡੀ ਧਾਰਮਿਕ ਸੰਸਥਾ ਹੈ ਅਤੇ ਉਸ ਕੋਲ ਸਰੂਪ ਸਾਂਭਣ ਦੇ ਢੁੱਕਵੇਂ ਪ੍ਰਬੰਧ ਹਨ।

ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਕਮੇਟੀ ਵਿੱਚ ਇਹ ਸਰੂਪ ਖੁਰਦ-ਬੁਰਦ ਵੀ ਹੋ ਸਕਦੇ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਸਰੂਪਾਂ ਦੇ ਪਾਕਿਸਤਾਨ ਤੋਂ ਜੇਕਰ ਦਿੱਲੀ ਲਿਆਉਣ ਦਾ ਕੋਈ ਸਬੱਬ ਬਣਦਾ ਹੈ ਤਾਂ ਉਨ੍ਹਾਂ ਦਾ ‘ਡਿਜੀਟਿਲਾਈਜ਼ੇਸ਼ਨ’ ਕੀਤੇ ਜਾਣ ਦੀ ਚਰਚਾ ਹੈ।



News Source link

- Advertisement -

More articles

- Advertisement -

Latest article