35.5 C
Patiāla
Saturday, April 20, 2024

ਕਬੱਡੀ ਟੂਰਨਾਮੈਂਟ: ਦਬੁਰਜੀ ਦੀ ਟੀਮ ਚੈਂਪੀਅਨ ਬਣੀ

Must read


ਪੱਤਰ ਪ੍ਰੇਰਕ

ਮੁੱਲਾਂਪੁਰ ਗਰੀਬਦਾਸ, 6 ਜਨਵਰੀ

ਨੇੜਲੇ ਪਿੰਡ ਝਾਮਪੁਰ ਵਿੱਚ ਕਬੱਡੀ ਟੂਰਨਾਮੈਂਟ ਵਿੱਚ ਦੁਬਰਜੀ ਦੀ ਟੀਮ ਚੈਂਪੀਅਨ ਬਣੀ। ਮਲਿਕ ਗਰੁੱਪ ਵੱਲੋਂ ਦੂਜੀ ਵਾਰੀ ਕਰਵਾਏ ਟੂਰਨਾਮੈਂਟ ਦਾ ਉਦਘਾਟਨ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਨੇ ਕੀਤਾ।

ਹੈਪੀ ਮਲਿਕ, ਨਿਸ਼ਾਰ ਤੇ ਰਿੰਕਾ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ 36 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲੇ ਵਿੱਚ ਦਬੁਰਜੀ ਪੰਜਾਬ ਨੇ ਪੀਡਲ ਹਰਿਆਣਾ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮ ਨੂੰ ਇੱਕ ਲੱਖ ਇੱਕ ਹਜ਼ਾਰ ਰੁਪਏ ਸਮੇਤ ਟਰਾਫੀ ਅਤੇ ਦੂਜੇ ਸਥਾਨ ਉੱਤੇ ਰਹਿਣ ਵਾਲੀ ਪੀਡਲ ਦੀ ਟੀਮ ਨੂੰ 71 ਹਜ਼ਾਰ ਰੁਪਏ ਨਕਦ ਇਨਾਮ ਸਮੇਤ ਟਰਾਫੀ ਨਾਲ ਸਨਮਾਨਤ ਕੀਤਾ। ਪਿੰਡ ਓਪਨ ਮੁਕਾਬਲੇ ਵਿੱਚ ਧਨਾਸ ਚੰਡੀਗੜ੍ਹ ਪਹਿਲੇ ਸਥਾਨ ਉੱਤੇ ਜਦ ਕਿ ਦੂਜੇ ਸਥਾਨ ਉੱਤੇ ਸੈਂਪਲੀ ਦੀ ਟੀਮ ਰਹੀ। ਬੈਸਟ ਰੇਡਰ ਦੀਪ ਦਬੁਰਜੀ ਤੇ ਸ਼ਾਹਜ਼ਾਦ ਸ਼ੱਕਰਪੁਰੀ ਸਾਂਝੇ ਤੌਰ ’ਤੇ ਚੁਣੇ ਗਏ। ਵਧੀਆ ਜਾਫੀ ਹੇਮੂ ਦਾ ਬੁਲੇਟ ਮੋਟਰਸਾਈਕਲ ਨਾਲ ਅਤੇ ਮੁੱਖ ਰੈਫਰੀ ਮਾਸਟਰ ਬਲਜੀਤ ਸਿੰਘ ਰਤਨਗੜ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੁਮੈਂਟੇਟਰ ਸੁਰਜੀਤ ਸਿੰਘ ਜੀਤਾ ਕਕਰਾਲੀ, ਗੁਰਮੁੱਖ ਢੋਡੇ ਮਾਜਰਾ, ਰਾਜੇਸ਼ ਧੀਮਾਨ ਗਰੁੱਪ ਨੇ ਸ਼ਾਇਰੋ-ਸ਼ਾਇਰੀ ਵਾਲੀ ਕੁਮੈਂਟਰੀ ਕੀਤੀ।

ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਬਲਵੀਰ ਸਿੰਘ ਸਿੱਧੂ ਸਮੇਤ ਉਸ ਦੇ ਭਰਾ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸ਼ਿਰਕਤ ਕੀਤੀ। ਦੋਨਾਂ ਸਿੱਧੂ ਭਰਾਵਾਂ ਨੇ ਪ੍ਰਬੰਧਕਾਂ ਨੂੰ ਇੱਕ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ।

ਇਸ ਮੌਕੇ ਹੈਪੀ ਮਲਿਕ, ਨਿਸ਼ਾਰ, ਰਿੰਕਾ, ਸਰਦਾਰਾ ਖਾਨ, ਸਾਧ ਖਾਨ, ਇਕਬਾਲ ਖਾਨ, ਬੂਟਾ ਖਾਨ, ਰੂਬੀ ਸਿੱਧੂ ਤੇ ਗਾਇਕ ਜੈਲੀ ਆਦਿ ਪਤਵੰਤੇ ਸੱਜਣ ਸ਼ਾਮਲ ਹੋਏ।





News Source link

- Advertisement -

More articles

- Advertisement -

Latest article