27.7 C
Patiāla
Friday, April 26, 2024

ਮਜੀਠਾ: ਠੰਢ ’ਚ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ, ਸੰਘਰਸ਼ ਸੂਬੇ ’ਚ ਫੈਲਾਉਣ ਦੀ ਚਿਤਾਵਨੀ

Must read


ਰਾਜਨ ਮਾਨ

ਮਜੀਠਾ, 5 ਜਨਵਰੀ

ਕਈ ਹਫਤਿਆਂ ਤੋਂ ਲੋਕ ਹਿੱਤਾਂ ਅਤੇ ਕਿਸਾਨ ਮਸਲਿਆਂ ਕਾਰਨ ਠੰਢ ਵਿੱਚ ਸੜਕਾਂ ’ਤੇ ਦਿਨ ਰਾਤ ਬੈਠੇ ਕਿਸਾਨ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੱਥੂਨੰਗਲ ਟੌਲ ਪਲਾਜ਼ਾ ’ਤੇ ਕਿਸਾਨਾਂ ਨੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਵੱਡੇ ਪੱਧਰ ’ਤੇ ਪੰਜਾਬ ਭਰ ਵਿੱਚ ਵਿੱਢਿਆ ਜਾਵੇਗਾ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ, ਗੁਰਲਾਲ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਨੇ ਕਿਹਾ ਕਿ ਟੌਲ ਟੈਕਸ ਨਾਲ ਲੋਕਾਂ ਦੀ ਜੇਬ ਉੱਤੇ ਦੋਹਰਾ ਡਾਕਾ ਵੱਜ ਰਿਹਾ ਹੈ। ਅੱਜ ਵੱਖ ਵੱਖ ਮੋਰਚਿਆਂ ’ਤੇ ਜ਼ਿਲ੍ਹੇ ਦੇ ਸੀਨੀਅਰ ਆਗੂ ਬਾਜ਼ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਜਸਮੀਤ ਸਿੰਘ ਰਣੀਆਂ, ਕੁਲਵੰਤ ਸਿੰਘ ਕੱਕੜ, ਕੁਲਜੀਤ ਸਿੰਘ ਕਾਲੇਘਣੂਪੁਰ, ਅੰਗਰੇਜ ਸਿੰਘ ਸਹਿੰਸਰਾ, ਨਰਿੰਦਰ ਸਿੰਘ ਭਿੱਟੇਵਿਡ ਗੁਰਭੇਜ ਸਿੰਘ ਝੰਡੇ, ਚਰਨਜੀਤ ਸਿੰਘ ਸਫੀਪੁਰ, ਅਮਨਿੰਦਰ ਸਿੰਘ ਮਾਲੋਵਾਲ, ਕਾਬਲ ਸਿੰਘ ਮਹਾਵਾ ਅਤੇ ਬੀ ਕੇ ਯੂ ਉਗਰਾਹਾਂ ਦੇ ਜਿਲ੍ਹਾ ਪ੍ਰੈਸ ਸਕੱਤਰ ਬਘੇਲ ਸਿੰਘ ਮੁਗਲਕੋਟ, ਲਖਵਿੰਦਰ ਸਿੰਘ ਮੰਜਿਆਵਾਲੀ ਸਮੇਤ ਹੋਰ ਆਗੂਆ ਨੇ ਸੰਬੋਧਨ ਕੀਤਾ‌‌|





News Source link

- Advertisement -

More articles

- Advertisement -

Latest article