32.5 C
Patiāla
Friday, April 19, 2024

ਭਾਰਤੀ ਵਪਾਰੀ ਸੱਤ ਚੀਜ਼ਾਂ ਨੂੰ ਧਿਆਨ ’ਚ ਰੱਖ ਕੇ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਦਾ ਲਾਹਾ ਲੈਣ: ਜੀਟੀਆਰਆਈ

Must read


ਨਵੀਂ ਦਿੱਲੀ, 2 ਜਨਵਰੀ

ਦਿ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਨੇ ਭਾਰਤੀ ਵਪਾਰੀਆਂ ਨੂੰ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਲਈ ਸੱਤ ਚੀਜ਼ਾਂ ਦਾ ਧਿਆਨ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਉਹ ਵਪਾਰਕ ਛੋਟਾਂ ਦਾ ਪੂਰਾ ਫਾਇਦਾ ਲੈ ਸਕਣਗੇ। ਦੱਸਣਯੋਗ ਹੈ ਕਿ ਭਾਰਤ-ਆਸਟਰੇਲੀਆ ਮੁਕਤ ਵਪਾਰ ਸਮਝੌਤਾ 29 ਦਸੰਬਰ 2022 ਨੂੰ ਅਮਲ ਵਿਚ ਆਇਆ ਸੀ। ਜੀਟੀਆਰਆਈ ਨੇ ਦੱਸਿਆ ਕਿ ਇੰਡੀਆ-ਆਸਟਰੇਲੀਆ ਇਕਨਾਮਿਕ ਕੋਆਪਰੇਸ਼ਨ ਐਂਡ ਟਰੇਡ ਐਗਰੀਮੈਂਟ ਬਰਾਮਦਕਾਰਾਂ ਤੇ ਦਰਾਮਦਕਾਰਾਂ ਨੂੰ ਕਈ ਉਤਪਾਦਾਂ ’ਤੇ ਵੱਡੀਆਂ ਰਿਆਇਤਾਂ ਦਿੰਦਾ ਹੈ ਪਰ ਇਸ ਲਈ ਭਾਰਤੀ ਵਪਾਰੀ ਸੱਤ ਚੀਜ਼ਾਂ ਨੂੰ ਧਿਆਨ ਵਿਚ ਰੱਖ ਕੇ ਹੀ ਵਪਾਰ ਕਰਨ। ਉਨ੍ਹਾਂ ਕਿਹਾ ਕਿ ਵਪਾਰੀ ਐਚਐਸਐਨ ਕੋਡ ਸਹੀ ਭਰਨ ਤੇ ਉਹ ਅਜਿਹੀ ਕੋਈ ਵਸਤ ਦਰਾਮਦ ਨਾ ਕਰਨ ਜੋ ਮਨਾਹੀ ਵਾਲੀਆਂ ਵਸਤਾਂ ਵਿਚ ਸ਼ਾਮਲ ਹੋਵੇ।-ਪੀਟੀਆਈ



News Source link

- Advertisement -

More articles

- Advertisement -

Latest article