36.9 C
Patiāla
Friday, March 29, 2024

ਬਲਾਈਂਡ ਟੀ-20: ਬੰਗਲਾਦੇਸ਼ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਿਆ ਭਾਰਤ

Must read


ਬੰਗਲੁਰੂ, 17 ਦਸੰਬਰ

ਕਪਤਾਨ ਅਜੈ ਕੁਮਾਰ ਰੈਡੀ ਅਤੇ ਸੁਨੀਲ ਰਮੇਸ਼ ਦੀ ਨਾਬਾਦ ਪਾਰੀ ਦੀ ਬਦੌਲਤ 248 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤ ਨੇ ਬਲਾਈਂਡ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਬੰਗਲਾਦੇਸ਼ ਨੂੰ 120 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਮਹਿਜ਼ 29 ਦੌੜਾਂ ’ਤੇ ਦੋ ਵਿਕਟਾਂ ਗੁਆਈਆਂ ਸੀ ਪਰ ਇਸ ਮਗਰੋਂ ਰਮੇਸ਼ ਨੇ 63 ਗੇਂਦਾਂ ’ਤੇ 24 ਚੌਕੇ ਅਤੇ ਇੱਕ ਛੱਕਾ ਜੜ ਕੇ ਨਾਬਾਦ 136 ਦੌੜਾਂ ਬਣਾਈਆਂ, ਜਦਕਿ ਰੈਡੀ ਨੇ 50 ਗੇਂਦਾਂ ’ਤੇ 18 ਚੌਕਿਆਂ ਨਾਲ ਨਾਬਾਦ 100 ਦੌੜਾਂ ਬਣਾਈਆਂ। ਦੋਵਾਂ ਨੇ ਟੀਮ ਨੂੰ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 277 ਦੌੜਾਂ ਦਿਵਾਈਆਂ। ਦੂਜੇ ਪਾਸੇ ਬੰਗਲਾਦੇਸ਼ ਦੀ ਟੀਮ 20 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ ਸਿਰਫ਼ 157 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਦੇ ਸਲਮਾਨ ਨੇ ਸਭ ਤੋਂ ਵੱਧ ਨਾਬਾਦ 77 ਦੌੜਾਂ ਬਣਾਈਆਂ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਲਾਈਂਡ ਟੀ-20 ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ, ‘‘ਭਾਰਤ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ। ਅਸੀਂ ਬਲਾਈਂਡ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਸਾਡੀ ਟੀਮ ਨੂੰ ਵਧਾਈਆਂ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਲਈ ਸ਼ੁਭ ਕਾਮਨਾਵਾਂ।’’ -ਪੀਟੀਆਈ

ਆਸਟਰੇਲੀਆ ਨੇ ਪੰਜ ਮੈਚਾਂ ਦੀ ਟੀ20 ਲੜੀ ਜਿੱਤੀ

ਮੁੰਬਈ: ਆਸਟਰੇਲੀਆ ਨੇ ਪੰਜ ਮੈਚਾਂ ਦੀ ਲੜੀ ਦੇ ਚੌਥੇ ਟੀ20 ਕੌਮਾਂਤਰੀ ਮੈਚ ਵਿੱਚ ਅੱਜ ਇੱਥੇ ਭਾਰਤ ਨੂੰ ਸੱਤ ਦੌੜਾਂ ਨਾਲ ਹਰਾ ਕੇ 3-1 ਦੀ ਜੇਤੂ ਲੀਡ ਹਾਸਲ ਕੀਤੀ। ਜਿੱਤ ਲਈ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਪੰਜ ਵਿਕਟਾਂ ’ਤੇ 181 ਦੌੜਾਂ ਹੀ ਬਣਾ ਸਕੀ। ਭਾਰਤ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਜ਼ਿਆਦਾ 46 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲਿਆਈ ਟੀਮ ਨੇ ਭਾਰਤ ਖ਼ਿਲਾਫ਼ ਤਿੰਨ ਵਿਕਟਾਂ ’ਤੇ 188 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਐਲਿਸ ਪੈਰੀ ਨੇ ਆਪਣੀ ਪਾਰੀ ’ਚ ਸੱਤ ਚੌਕੇ ਤੇ ਚਾਰ ਛੱਕੇ ਮਾਰਨ ਤੋਂ ਇਲਾਵਾ ਐਸ਼ਲੇ ਗਾਰਡਨਰ ਦੇ ਨਾਲ ਤੀਜੇ ਵਿਕਟ ਲਈ 53 ਗੇਂਦਾਂ ’ਚ 94 ਦੌੜਾਂ ਦੀ ਸਾਂਝੇਦਾਰੀ ਕੀਤੀ। ਗਾਰਡਨਰ ਨੇ 27 ਗੇਂਦਾਂ ’ਚ 42 ਦੌੜਾਂ ਬਣਾਈਆਂ। -ਪੀਟੀਆਈ

ਪਹਿਲਾ ਟੈਸਟ: ਭਾਰਤ ਨੂੰ ਬੰਗਲਾਦੇਸ਼ ’ਤੇ ਜਿੱਤ ਲਈ ਚਾਰ ਵਿਕਟਾਂ ਦੀ ਲੋੜ

ਚੱਟੋਗ੍ਰਾਮ: ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਨੇ ਸੈਂਕੜਾ ਜੜਿਆ ਪਰ ਅਕਸ਼ਰ ਪਟੇਲ ਦੀ ਅਗਵਾਈ ਵਿੱਚ ਸਪਿੰਨਰਾਂ ਨੇ ਭਾਰਤ ਨੂੰ ਮੁੜ ਪੈਰਾਂ ਸਿਰ ਕਰਦਿਆਂ ਸ਼ਾਨਦਾਰ ਵਾਪਸੀ ਦਿਵਾਈ, ਜਿਸ ਨਾਲ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਉਹ ਇੱਥੇ ਜਿੱਤ ਦਰਜ ਕਰਨ ਦੇ ਨੇੜੇ ਪੁੱਜ ਗਿਆ ਹੈ। ਬੰਗਲਾਦੇਸ਼ ਨੇ 513 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਛੇ ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ। ਬੰਗਲਾਦੇਸ਼ ਹਾਲੇ ਵੀ ਟੀਚੇ ਤੋਂ 241 ਦੌੜਾਂ ਦੂਰ ਹੈ। ਭਾਰਤ ਨੂੰ ਬੰਗਲਾਦੇਸ਼ ’ਤੇ ਜਿੱਤ ਬਰਕਰਾਰ ਰੱਖਣ ਲਈ ਪੰਜਵੇਂ ਅਤੇ ਆਖ਼ਰੀ ਦਿਨ ਸਿਰਫ਼ ਚਾਰ ਵਿਕਟਾਂ ਲੈਣ ਦੀ ਲੋੜ ਹੈ। ਜ਼ਾਕਿਰ (100) ਨੇ ਨਜਮੁਲ ਹੁਸੈਨ ਸ਼ਾਂਟੋ (67) ਨੇ ਪਹਿਲੀ ਵਿਕਟ ਲਈ 124 ਦੌੜਾਂ ਦੀ ਸਾਂਝੇਦਾਰੀ ਨਾਲ ਬੰਗਲਾਦੇਸ਼ ਦੀ ਚੰਗੀ ਸ਼ੁਰੂਆਤ ਕੀਤੀ ਸੀ ਪਰ ਭਾਰਤ ਆਖ਼ਰੀ ਦੋ ਸੈਸ਼ਨਾਂ ਦੌਰਾਨ ਵਾਪਸੀ ਕਰਨ ਵਿੱਚ ਸਫ਼ਲ ਰਿਹਾ। ਭਾਰਤ ਵੱਲੋਂ ਅਕਸ਼ਰ ਪਟੇਲ ਨੇ 50 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ ਅਤੇ ਕੁਲਦੀਪ ਯਾਦਵ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 404 ਦੌੜਾਂ ਬਣਾਉਣ ਮਗਰੋਂ ਬੰਗਲਾਦੇਸ਼ ਨੂੰ 150 ਦੌੜਾਂ ’ਤੇ ਆਊਟ ਕਰ ਦਿੱਤਾ ਸੀ। ਭਾਰਤ ਨੇ ਸ਼ੁਭਮਨ ਗਿੱਲ (110) ਅਤੇ ਚੇਤੇਸ਼ਵਰ ਪੁਜ਼ਾਰਾ (ਨਾਬਾਦ 102) ਦੇ ਸੈਂਕੜਿਆਂ ਦੀ ਮਦਦ ਨਾਲ ਆਪਣੀ ਦੂਜੀ ਪਾਰੀ ਦੋ ਵਿਕਟਾਂ ’ਤੇ 258 ਦੌੜਾਂ ਬਣਾ ਕੇ ਸਮਾਪਤੀ ਐਲਾਨ ਦਿੱਤੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article