36.9 C
Patiāla
Friday, March 29, 2024

ਫੀਫਾ ਵਿਸ਼ਵ ਕੱਪ : ਫਰਾਂਸ ਨੂੰ ਹਰਾ ਕੇ ਅਰਜਨਟੀਨਾ ਬਣਿਆ ਚੈਂਪੀਅਨ

Must read


ਲੁਸੈਲ, 18 ਦਸੰਬਰ

ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਅੱਜ ਫਰਾਂਸ ਅਤੇ ਅਰਜਨਟੀਨਾ ਵਿੱਚ ਗਹਿਗੱਚ ਮੁਕਾਬਲਾ ਹੋਇਆ ਤੇ ਪੈਨਲਟੀ ਸ਼ੂਟ-ਆਊਟ ਰਾਹੀਂ ਹੋਏ ਫੈਸਲੇ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਹਰਾ ਦਿੱਤਾ। ਮੈਚ ਦੇ ਪਹਿਲੇ ਹਾਫ ਵਿੱਚ ਅਰਜਨਟੀਨਾ ਨੇ ਦੋ ਗੋਲ ਦਾਗੇ ਅਤੇ ਖੇਡ ਦੇ ਦੂਸਰੇ ਹਾਫ ਵਿੱਚ ਫਰਾਂਸ ਨੇ ਮੈਚ ਵਿੱਚ ਦਮਦਾਰ ਵਾਪਸੀ ਕਰਦਿਆਂ ਟੀਮ ਦੇ ਖਿਡਾਰੀ ਕੀਲਿਅਨ ਅੰਬਾਪੇ ਨੇ ਪੰਜ ਮਿੰਟਾਂ ਵਿੱਚ ਹੀ ਦੋ ਗੋਲ ਦਾਗ ਦਿੱਤੇ। ਇਸ ਤਰ੍ਹਾਂ ਨਿਰਧਾਰਤ ਸਮੇਂ ਵਿੱਚ ਮੈਚ ਦੋ-ਦੋ ਗੋਲਾਂ ਦੀ ਬਰਾਬਰੀ ’ਤੇ ਰਿਹਾ। ਅਰਜਨਟੀਨਾ ਤਰਫੋਂ ਪਹਿਲਾ ਗੋਲ 23ਵੇਂ ਮਿੰਟ ਲਿਓਨਲ ਮੈਸੀ ਨੇ ਕੀਤਾ ਅਤੇ ਇਸ ਤੋਂ 13 ਮਿੰਟਾਂ ਬਾਅਦ ਦੂਜਾ ਗੋਲ ਏਂਜਲ ਡੀ. ਮਾਰੀਆ ਨੇ ਕੀਤਾ। ਇਸ ਮਗਰੋਂ ਦੋਹਾਂ ਟੀਮਾਂ ਨੂੰ ਗੋਲ ਕਰਨ ਲਈ ਵਾਧੂ ਸਮਾਂ ਦਿੱਤਾ ਗਿਆ ਹੈ। ਇਸੇ ਦੌਰਾਨ ਖੇਡ ਦੇ 108ਵੇਂ ਮਿੰਟ ਵਿੱਚ ਲਿਓਨਲ ਮੈਸੀ ਵੱਲੋਂ ਕੀਤੇ ਗਏ ਗੋਲ ਕਾਰਨ ਅਰਜਨਟੀਨਾ 3-2 ਨਾਲ ਅੱਗੇ ਹੋ ਗਿਆ ਹੈ। ਇਸ ਮਗਰੋਂ ਅੰਬਾਪੇ ਵੱਲੋਂ ਫਰਾਂਸ ਲਈ ਦਾਗੇ ਗੋਲ ਕਾਰਨ ਮੈਚ 3-3 ਦੀ ਬਰਾਬਰੀ ’ਤੇ ਆ ਗਿਆ। ਇਸ ਮਗਰੋਂ ਦੋਹਾਂ ਟੀਮਾਂ ਪੈਨੇਲਟੀ ਸ਼ੂਟ-ਆਊਟ ਦਿੱਤਾ ਗਿਆ।  -ਪੀਟੀਆਈ 





News Source link

- Advertisement -

More articles

- Advertisement -

Latest article