ਵੈਲੇਂਸੀਆ, 16 ਦਸੰਬਰ
ਸਕਿੱਪਰ ਸਵਿਤਾ ਪੂਨੀਆ ਵੱਲੋਂ ਦਿਖਾਏ ਗਏ ਲਾਜਵਾਬ ਪ੍ਰਦਰਸ਼ਨ ਸਦਕਾ ਇੱਥੇ ਅੱਜ ਐੱਫਆਈਐੱਚ ਹਾਕੀ ਮਹਿਲਾ ਨੇਸ਼ਨਜ਼ ਕੱਪ ਵਿੱਚ ਭਾਰਤ ਨੇ ਆਇਰਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਉਸ ਦਾ ਫਾਈਨਲ ਮੁਕਾਬਲਾ ਸਪੇਨ ਨਾਲ ਹੋਵੇਗਾ। ਮੈਚ ਦੇ ਨਿਯਮਤ ਸਮੇਂ ਵਿੱਚ ਦੋਹਾਂ ਟੀਮਾਂ 1-1 ਗੋਲ ਹੀ ਕਰ ਸਕੀਆਂ। ਭਾਰਤ ਵੱਲੋਂ ਉਦਿਤਾ ਨੇ 45ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤੋਂ ਪਹਿਲਾਂ ਆਇਰਲੈਂਡ ਨੂੰ 13ਵੇਂ ਮਿੰਟ ਵਿੱਚ ਨਾਓਮੀ ਕੈਰੋਲ ਨੇ ਬੜ੍ਹਤ ਦਿਵਾਈ। ਉਪਰੰਤ ਹੋਏ ਸ਼ੂਟਆਊਟ ਵਿੱਚ ਭਾਰਤ ਦੀ ਲਾਲਰੇਮਸਿਆਮੀ ਤੇ ਸੋਨਿਕਾ ਨੇ ਗੋਲ ਕੀਤੇ ਜਦਕਿ ਆਇਰਲੈਂਡ ਨੇ ਇਕ ਗੋਲ ਕੀਤਾ। -ਪੀਟੀਆਈ