ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 16 ਦਸੰਬਰ
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਐਗਰੀਕਲਚਰਲ ਇੰਜਨੀਅਰਿੰਗ ਵਿਭਾਗ ਵੱਲੋਂ ਮਨੁੱਖਤਾ ਵਿਚ ਕੁਦਰਤ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇੱਕ ‘ਨੇਚਰ ਕਲੱਬ’ ਦੀ ਸਥਾਪਨਾ ਕੀਤੀ ਗਈ। ਕਲੱਬ ਦੀ ਸਥਾਪਨਾ ਪ੍ਰੋ: ਪੰਕਜ ਕੇ. ਠਾਕੁਰ ਸਹਾਇਕ ਪ੍ਰੋਫ਼ੈਸਰ ਐਗਰੀ. ਇੰਜੀਨੀਅਰ ਅਤੇ ਉਨ੍ਹਾਂ ਦੇ ਵਿਦਿਆਰਥੀ ਕਰਨ ਕੁਮਾਰ (ਬੈਚ 2019), ਜਸ਼ਨਦੀਪ ਕੌਰ (ਬੈਚ 2019) ਅਤੇ ਅਦਿਤੀ ਕਹਾਰ (ਬੈਚ 2020) ਦੁਆਰਾ ਪ੍ਰਿੰਸੀਪਲ ਡਾ. ਲਖਵੀਰ ਸਿੰਘ ਅਤੇ ਡਾ. ਲਖਵਿੰਦਰ ਸਿੰਘ ਡੀਨ ਅਕਾਦਮਿਕ ਅਤੇ ਮੁਖੀ ਐਗਰੀਕਲਚਰਲ ਇੰਜਨੀਅਰਿੰਗ ਵਿਭਾਗ ਦੀ ਰਹਿਨੁਮਾਈ ਹੇਠ ਕੀਤੀ ਗਈ।