ਪੱਤਰ ਪ੍ਰੇਰਕ
ਲਹਿਰਾਗਾਗਾ, 15 ਦਸੰਬਰ
ਨੇੜਲੇ ਪਿੰਡ ਲੇਹਲ ਖੁਰਦ ਦੇ 1971 ਦੀ ਹਿੰਦ-ਪਾਕਿ ਜੰਗ ਸਮੇ ਸ਼ਹੀਦ ਹੋਏ ਪਰਮਵੀਰ ਚੱਕਰ ਵਿਜੇਤਾ ਫੌਜੀ ਗੁਰਜੰਟ ਸਿੰਘ ਦੀ ਯਾਦ ਵਿੱਚ ਤਿੰਨ-ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਸਰਪੰਚ ਰਾਜ ਸਿੰਘ ਨੇ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੀ ਸਰਪੰਚ ਰਾਜ ਸਿੰਘ ਅਤੇ ਸਮੁੱਚੀ ਪੰਚਾਇਤ ਵੱਲੋਂ ਕੀਤੀ ਗਈ। ਕਬੱਡੀ ਕੱਪ ਦੇ ਓਪਨ ਦੀਆਂ ਖੇਡਾਂ ਵਿੱਚ ਘਰਾਚੋਂ ਪਹਿਲੇ ਸਥਾਨ ਅਤੇ ਰੂੜੇਕੇ ਕਲਾਂ ਦੂਜੇ ਸਥਾਨ ’ਤੇ ਰਹੀ। ਇਸ ਮੌਕੇ 75 ਕਿਲੋ ਵਿਚ ਰਾਏਧਰਾਣਾ ਟੀਮ ਨੇ ਪਹਿਲਾ, ਜਮਾਲਪੁਰ ਸੇਖਾ ਦੂਜੇ ਨੰਬਰ ਤੇ, 63 ਕਿੱਲੋ ਵਰਗ ਵਿੱਚ ਭੋਕਰੀ ਖੇੜੀ ਹਰਿਆਣਾ ਨੇ ਪਹਿਲੇ ਸਥਾਨ ’ਤੇ ਅਤੇ ਕੁਲਰੀਆਂ ਦੂਜੇ ਨੰਬਰ ’ਤੇ ਰਹੀ, ਜਦੋਂ ਕਿ 55 ਕਿਲੋ ਵਿੱਚ ਚੋਟੀਆਂ ਪਹਿਲੇ ਅਤੇ ਭਾਗਲ ਹਰਿਆਣਾ ਦੂਜੇ ਨੰਬਰ ’ਤੇ ਰਹੀ। ਇਸੇ ਤਰ੍ਹਾਂ 48 ਕਿੱਲੋ ਵਰਗ ਵਿੱਚ ਬੁਰਜ ਹਰੀ ਰਾਏਕੋਟ ਪਹਿਲੇ ਨੰਬਰ ’ਤੇ ਅਤੇ ਸਿੰਘਵਾ ਹਰਿਆਣਾ ਦੂਜੇ ਨੰਬਰ ’ਤੇ ਆਈ। ਓਪਨ ਦੀ ਟੀਮ ਨੂੰ 41 ਹਜ਼ਾਰ ਰੁਪਏ ਨਕਦ ਰਾਸ਼ੀ ਤੋਂ ਇਲਾਵਾ ਕੱਪ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਵੀ ਨਕਦ ਰਾਸ਼ੀ ਦੇ ਕੇ ਸਨਮਾਨਿਆ ਗਿਆ।